Punjabi News
ਸਰੀ : ਕੈਨੇਡਾ ਦੇ ਸਰੀ ਇਲਾਕੇ ਵਿਚ ਇਕ ਘਰ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਦੋ ਜਾਣਿਆ ਦੀ ਮੌਤ ਹੋ ਗਈ। ਇਸ ’ਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਿਲ ਹੈ ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਪੁਲਿਸ ਤਹਿਕੀਕਾਤ ਤੋਂ ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਪਹਿਲਾਂ ਮੁਲਜ਼ਮ ਨੇ ਚਾਕੂ ਨਾਲ ਵਾਰ ਕੀਤੇ ਅਤੇ ਫਿਰ ਘਰ ਨੂੰ ਅੱਗ ਲਾ ਕੇ ਫ਼ਰਾਰ ਹੋ ਗਿਆ। ਹੁਣ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਇੰਟੀਗਰੇਟਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਸਰੀ ਬੀ.ਸੀ. ਵਿਚ ਘਰ ਨੂੰ ਅੱਗ ਲੱਗਣ ਦੇ ਸਥਾਨ ‘ਤੇ ਬੁਲਾਇਆ ਗਿਆ। ਸਰੀ ਆਰਸੀਐਮਪੀ ਨੇ ਕਿਹਾ ਕਿ ਇਸ ਘਟਨਾ ‘ਚ ਇੱਕ ਪੰਜ ਸਾਲਾ ਬੱਚੇ ਸਮੇਤ ਦੋ ਲੋਕ ਮਰੇ ਹਨ। ਪਹਿਲਾਂ ਪੁਲਿਸ ਨੂੰ ਸਵੇਰੇ 9:30 ਵਜੇ ਦੇ ਕਰੀਬ 94 ਐਵੀਨਿ. ਦੇ 15400- ਬਲਾਕ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੂੰ ਇੱਕ 42 ਸਾਲਾ ਔਰਤ ਦੇ ਘਰ ਵਿੱਚ ਚਾਕੂ ਮਾਰਨ ਦੀ ਇੱਕ ਰਿਪੋਰਟ ਮਿਲੀ ਸੀ। ਇਸ ਦੌਰਾਨ ਔਰਤ ਗੰਭੀਰ ਜ਼ਖਮੀ ਹੋਈ। ਪੁਲਿਸ ਨੇ ਦੱਸਿਆ ਕਿ ਔਰਤ ਘਰ ਤੋਂ ਭੱਜ ਕੇ 911 ‘ਤੇ ਫ਼ੋਨ ਕਰਨ ‘ਚ ਸਫਲ ਰਹੀ। ਪਰ ਇਸ ਦੌਰਾਨ ਪੰਜ ਸਾਲਾ ਬੱਚਾ ਘਰ ਦੇ ਅੰਦਰ ਹੀ ਸੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਛੁਰਾ ਮਾਰਨ ਵਾਲਾ ਸ਼ੱਕੀ ਵਿਅਕਤੀ ਪੀੜਤਾ ਨੂੰ ਜਾਣਦਾ ਸੀ। ਇਹ ਵੀ ਦੱਸਿਆ ਗਿਆ ਕਿ ਫਾਇਰ ਫਾਈਟਰਜ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੇਖਿਆ ਕਿ ਇਕ ਪੰਜ ਸਾਲ ਦਾ ਬੱਚਾ ਅੰਦਰ ਮਾਰਿਆ ਹੈ। ਥੋੜੀ ਦੇਰ ਬਾਅਦ ਕੋਕਿਟਲਮ ਆਰ.ਸੀ.ਐਮ.ਪੀ.ਨੇ ਦੱਸਿਆ ਕਿ ਦੋਸ਼ੀ ਨੇ ਬ੍ਰਿਜ ਤੋਂ ਛਾਲ ਮਾਰ ਦਿੱਤੀ ਹੈ। ਪੁਲਿਸ ਨੂੰ ਉਸ ਦਾ ਵਾਹਨ ਵੀ ਮਿਲਿਆ ਹੈ।