ਵਾਸ਼ਿੰਗਟਨ: ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਅਮਰੀਕੀ ਜਨਤਾ ਨਾਲ ਵਾਅਦਾ ਕੀਤਾ ਸੀ ਜਦ ਉਹ ਸੱਤਾ ਵਿਚ ਆਉਣਗੇ ਤਾਂ ਅਫ਼ਗ਼ਾਨਿਸਤਾਨ ਤੋਂ ਅਪਣੀ ਫ਼ੌਜ ਨੂੰ ਵਾਪਸ ਬੁਲਾਉਣਗੇ। ਬਾਇਡਨ ਨੇ ਅਪਣਾ ਵਾਅਦਾ ਪੂਰਾ ਕਰ ਦਿਤਾ ਹੈ। 20 ਸਾਲ ਤੋਂ ਅਪਣੇ ਦੇਸ਼ ਅਤੇ ਪਰਵਾਰ ਤੋਂ ਦੂਰ ਅਮਰੀਕੀ ਫ਼ੌਜੀਆਂ ਦੀ ਘਰ ਵਾਪਸੀ ਹੋ ਰਹੀ ਹੈ। ਅਮਰੀਕੀ ਫ਼ੌਜ ਨੇ ਕਰੀਬ 20 ਸਾਲ ਦੇ ਬਾਅਦ ਅਫ਼ਗ਼ਾਨਿਸਤਾਨ ਦੇ ਬਗਰਾਮ ਏਅਰਫ਼ੀਲਡ ਨੂੰ ਛੱਡ ਦਿਤਾ ਹੈ। ਅਮਰੀਕੀ ਫ਼ੌਜੀਆਂ ਨੇ ਅਫ਼ਗਾਲ ਸੁਰੱਖਿਆ ਬਲਾ ਨੂੰ ਬਗਰਾਮ ਦੀ ਜ਼ਿੰਮੇਵਾਰੀ ਦਿਤੀ ਅਤੇ ਰਾਤੋ ਰਾਤ ਏਅਰਫ਼ੀਲਡ ਨੂੰ ਖ਼ਾਲੀ ਕਰ ਦਿਤਾ। ਅਮਰੀਕਾ ਦੇ ਦੋ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਏਅਰਫ਼ੀਲਡ ਅਫ਼ਗਾਨ ਰਾਸ਼ਟਰੀ ਸੁਰੰਖਿਆ ਅਤੇ ਰਖਿਆ ਬਲ ਨੂੰ ਪੂਰੀ ਤਰ੍ਹਾਂ ਨਾਲ ਸੌਂਪ ਦਿਤਾ ਹੈ। ਅਧਿਕਾਰੀ ਨੇ ਦਸਿਆ ਕਿ ਬਲਾਂ ਦੀ ਰਖਿਆ ਦਾ ਅਧਿਕਾਰ ਅਤੇ ਸਮਰੱਥਾਵਾਂ ਹੁਣ ਵੀ ਅਫ਼ਗ਼ਾਨਿਸਤਾਨ ਵਿਚ ਅਮਰੀਕਾ ਦੇ ਸਿਖਰਲੇ ਕਮਾਂਡਰ ਜਨਰਲ ਆਸਟਿਨ ਐਸ ਮਿਲੱਰ ਕੋਲ ਹੈ। ਅਮਰੀਕਾ ਦੁਆਰਾ ਇਸ ਖੇਤਰ ਨੂੰ ਛੱਡਣ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਅਫ਼ਗਾਨਿਸਤਾਲ ਵਿਚ ਬਚੇ ਆਖ਼ਰੀ ਅਮਰੀਕੀ ਫ਼ੌਜੀ ਇਕੋਂ ਨਿਕਲ ਚੁੱਕੇ ਹਨ ਜਾਂ ਇਸ ਨੂੰ ਛੱਡ ਕੇ ਜਾਣ ਵਾਲੇ ਹਨ। ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਟੁਕੜੀ ਦੀ ਵਾਪਸ 90 ਫ਼ੀਸਦੀ ਪੂਰੀ ਹੋ ਚੁਕੀ ਹੈ। ਅਮਰੀਕੀ ਫ਼ੌਜੀ ਕਮਾਂਡਰ ਨ ੇਇਸ ਗੱਲ ਦਾ ਐਲਾਨ ਕੀਤਾ ਹੈ ਕਿ ਅਮਰੀਕੀ ਸਰਕਾਰ ਦੇ ਨਿਰਦੇਸ਼ਾਂ ਦੇ ਬਾਅਦ ਅਫ਼ਗਾਨਿਸਤਾਨ ਵਿਚ ਤਾਲੀਬਾਨ ਨਾਲ ਚੱਲ ਰਹੇ ਯੁੱਧ ਨੂੰ ਵਿਰਾਮ ਦਿੰਦੇ ਹੋਏ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਜਾਰੀ ਹੈ। ਇਹ ਖ਼ਬਰ ਅਮਰੀਕਾ ਅਤੇ ਅੰਤਰਰਾਸ਼ਟਰੀ ਬਲਾਂ ਦੁਆਰਾ ਬਗਰਾਮ ਏਅਰਫ਼ੀਲਡ ਦੇ ਕੁਝ ਦਿਨਾਂ ਬਾਅਦ ਆਈ ਹੈ। ਅਫ਼ਗਾਨੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਬਲਾਂ ਨੇ ਨਵੇਂ ਅਫ਼ਗਾਨ ਕਮਾਂਡਰ ਨੂੰ ਦੱਸੇ ਬਿਨਾਂ ਸ਼ੁਕਰਵਾਰ ਰਾਤ ਭਰ ਬੇਸ ਛੱਡ ਦਿਤਾ ਸੀ।