ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ 6 ਵਜੇ ਕੈਬਨਿਟ ਦਾ ਸਭ ਤੋਂ ਵੱਡਾ ਵਿਸਤਾਰ ਕੀਤਾ। 43 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਗਈ ਜਿਨ੍ਹਾਂ ਵਿਚ 15 ਕੈਬਨਿਟ ਮੰਤਰੀ ਹਨ। ਇਨ੍ਹਾਂ ਵਿਚ ਨਾਰਾਇਣ ਰਾਣੇ, ਸਰਵਾਨੰਦ ਸੋਨੋਵਾਲ ਦੇ ਇਲਾਵਾ ਮੱਧ ਪ੍ਰਦੇਸ਼ ਤੋਂ ਜਯੋਤੀਰਿਦਿਤਿਆ ਸਿੰਧੀਆ ਅਤੇ ਵੀਰੇਂਦਰ ਕੁਮਾਰ ਸਮੇਤ 15 ਕੈਬਨਿਟ ਮੰਤਰੀ ਸ਼ਾਮਲ ਹਨ। ਸਹੁੰ ਚੁੱਕਣ ਵਾਲੇ 28 ਰਾਜ ਮੰਤਰੀਆਂ ਵਿਚ ਅੱਠ ਔਰਤਾਂ ਹਨ। ਮੋਦੀ ਦੇ 8 ਸਾਲ ਦੇ ਸ਼ਾਸਲ ਵਿਚ ਇਸ ਵਾਰ ਸਭ ਤੋਂ ਜ਼ਿਆਦਾ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ। 2014 ਵਿਚ ਪਹਿਲੀ ਵਾਰ ਮੰਤਰੀ ਮੰਡਲ ਵਿਚ 7 ਅਤੇ 2019 ਵਿਚ 3 ਮਹਿਲਾ ਮੰਤਰੀ ਸਨ। ਇਨ੍ਹਾਂ ਵਿਚੋਂ ਬਾਅਦ ਵਿਚ ਹਰਸਿਮਰਤ ਕੌਰ ਬਾਦਲ ਕੈਬਨਿਟ ਵਿਚੋਂ ਹਟ ਗਈ ਸੀ। ਸਹੁੰ ਚੁੱਕਣ ਦੌਰਾਨ ਦਿਲਚਸਪ ਘਟਨਾ ਵੀ ਵਾਪਰੀ। ਸਿੰਧੀ ਸਹੁੰ ਚੁੱਕਣ ਮਗਰੋਂ ਸਿੱਧੇ ਅਪਣੀ ਕੁਰਸੀ ’ਤੇ ਬੈਠ ਗਏ। ਜਦਕਿ ਇਸ ਤੋਂ ਪਹਿਲਾਂ ਸਹੁੰ ਚੁੱਕਣ ਵਾਲੇ ਸਾਰੇ ਮੰਤਰੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਨਮਸਕਾਰ ਕੀਤਾ ਸੀ। ਜਦ ਸਿੰਧੀਆ ਨੂੰ ਯਾਦ ਕਰਾਇਆ ਗਿਆ ਤਾਂ ਉਨ੍ਹਾਂ ਵਾਪਸ ਜਾ ਕੇ ਕੋਵਿੰਦ ਨੂੰ ਨਮਸਕਾਰ ਕੀਤਾ। ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ਵਿਚ ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਵੀਰੇਂਦਰ ਕੁਮਾਰ, ਜਯੋਤੀਰਿਦਿਤਿਆ ਸਿੰਧੀਆ, ਆਰਸੀਪੀ ਸਿਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਕੁਮਾਰ ਪਾਰਸ, ਕਿਰਨ ਰਿਜਿਜੂ, ਰਾਜਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਮੁਖ ਮੰਡਾਵੀਆ, ਭੁਪਿੰਦਰ ਯਾਦਵ, ਪੁਰਸ਼ੋਤਮ ਰੂਪਾਲਾ, ਜੀ ਕਿਸ਼ਨ ਰੈਡੀ, ਅਨੁਰਾਗ ਠਾਕੁਰ ਸ਼ਾਮਲ ਹਨ। ਰਾਜ ਮੰਤਰੀਆਂ ਵਿਚ ਪੰਕਜ ਚੌਧਰੀ, ਅਨੁਪ੍ਰਿਯਾ ਪਟੇਲ, ਸਤਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖ਼ਰ, ਸ਼ੋਭਾ ਕਰੰਦਲਾਜੇ, ਭਾਨੂਪ੍ਰਤਾਪ ਸਿੰਘ ਵਰਮਾ, ਦਰਸ਼ਨਾ ਬਿਕਰਮ ਜਰਦੋਸ਼, ਮੀਨਾਕਸ਼ੀ ਲੇਖੀ, ਅੰਨਪੁਰਨਾ ਦੇਵੀ, ਏ ਨਾਰਾਇਣ ਸਵਾਮੀ, ਕੌਸ਼ਲ ਕਿਸ਼ੋਰ, ਅਜੇ ਭੱਟ, ਬੀ ਐਲ ਵਰਮਾ, ਅਜੇ ਕੁਮਾਰ, ਦੇਵ ਸਿੰਘ ਚੌਹਾਨ, ਭਗਵੰਤ ਖੁਬਾ, ਕਪਿਲ ਮੋਰੇਸ਼ਵਰ ਪਾਟਿਲ, ਪ੍ਰਤਿਮਾ ਭੌਮਿਕ, ਡਾ. ਸੁਭਾਸ਼ ਸਰਕਾਰ, ਭਗਵਤ ਕ੍ਰਿਸ਼ਨ ਰਾਉ ਕਰਾਡ, ਰਾਜਕੁਮਾਰ ਰੰਜਨ ਸਿੰਘ, ਡਾ. ਭਾਰਤੀ ਪ੍ਰਵੀਣ ਪਵਾਰ, ਵਿਸ਼ਵੇਸ਼ਵਰ ਟੁਡੂ, ਸ਼ਾਂਤਨੂੰ ਠਾਕੁਰ, ਮਹਿੰਦਰ ਭਾਈ ਮੁੰਜਾਪਾਰਾ, ਜਾਨ ਬਾਰਲਾ, ਐਲ ਮੁਰੂਗਨ ਸ਼ਾਮਲ ਹਨ।