ਨਵੀਂ ਦਿੱਲੀ : ਕੋਰੋਨਾ ਜੋ ਕਿ ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਅਤੇ ਹੁਣ ਇਸ ਦੀ ਰਫ਼ਤਾਰ ਘਟ ਰਹੀ ਹੈ ਪਰ ਬੀਤੇ ਇਕ ਦਿਨ ਪਹਿਲਾਂ ਇਸ ਦੇ ਅੰਕੜੇ ਵੱਧੇ ਸਨ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਚੋਵੀ ਘੰਟਿਆਂ ਦੌਰਾਨ ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 43 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੇ 43,393 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੌਰਾਨ 911 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਜੇਕਰ ਸੂਬਿਆਂ ਦੇ ਅੰਕੜਿਆਂ ਉਪਰ ਨਜ਼ਰ ਮਾਰੀ ਜਾਵੇ ਤਾਂ ਮਹਾਰਾਸ਼ਟਰ ਵਿਚ 9,083 ਅਤੇ ਕੇਰਲ ਵਿਚ 13,772 ਤੋਂ ਵੱਧ ਮਾਮਲੇ ਸਾਹਮਣੇ ਆਏ। ਇਸ ਸਮੇਂ ਇਨ੍ਹਾਂ ਦੋਵਾਂ ਸੂਬਿਆਂ ਵਿਚ ਵੱਧ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਦੇਸ਼ ਵਿਚ ਆਏ ਕੁੱਲ ਕੇਸਾਂ ਵਿਚ 53% ਮਾਮਲੇ ਇਨ੍ਹਾਂ ਦੋ ਸੂਬਿਆਂ ਤੋਂ ਹੀ ਸੀ। ਪਿਛਲੇ 24 ਘੰਟਿਆਂ ਵਿਚ, ਦੇਸ਼ ਵਿਚ 44,459 ਵਿਅਕਤੀ ਕੋਰੋਨਾ ਤੋਂ ਠੀਕ ਹੋਏ। ਵੀਰਵਾਰ ਨੂੰ, ਸਰਗਰਮ ਮਾਮਲਿਆਂ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,625 ਘੱਟ ਗਈ ਹੈ। ਇਸ ਵਿਚ ਇਕ ਦਿਨ ਪਹਿਲਾਂ 336 ਦਾ ਵਾਧਾ ਦਰਜ ਕੀਤਾ ਗਿਆ ਸੀ। ਪਿਛਲੇ 105 ਦਿਨਾਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਸਰਗਰਮ ਮਾਮਲਿਆਂ ਵਿਚ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ 12 ਮਈ ਨੂੰ ਇਸ ਵਿਚ 6,399 ਦਾ ਵਾਧਾ ਦਰਜ ਕੀਤਾ ਗਿਆ ਸੀ।
ਕੋਰੋਨਾ ਦੇ ਅੰਕੜਿਆਂ ਉਪਰ ਇਕ ਝਾਤ
ਬੀਤੇ 24 ਘੰਟਿਆਂ ਵਿਚ ਆਏ ਕੁੱਲ ਨਵੇਂ ਕੇਸ: 43,393
ਬੀਤੇ 24 ਘੰਟਿਆਂ ਵਿਚ ਠੀਕ ਹੋਏ: 44,459
ਬੀਤੇ 24 ਘੰਟਿਆਂ ਵਿਚ ਕੁੱਲ ਮੌਤਾਂ: 911
ਹੁਣ ਤਕ ਕੁੱਲ Corona cases : 3,07,52,950
ਹੁਣ ਤਕ ਠੀਕ ਹੋਏ: 2,98,88,284
ਹੁਣ ਤਕ ਕੁੱਲ ਮੌਤਾਂ: 4,05,939
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 4,58,727