ਨਵੀਂ ਦਿੱਲੀ : ਸ਼੍ਰੀਲੰਕਾ ਦੀ ਟੀਮ ਨੇ ਭਾਰਤ ਦੀ ਟੀਮ ਨਾਲ 3-3 ਮੈਚਾਂ ਦੀ ਵਨ-ਡੇ 'ਤੇ ਟੀ 20 ਸੀਰੀਜ਼ ’ਚ ਭਿੜਣਾ ਹੈ। ਦਸ ਦਈਏ ਕਿ ਇਸ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਦੀ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਨੇ ਸਲਾਨਾ ਕਰਾਰ ’ਤੇ ਦਸਤਖ਼ਤ ਕਰ ਦਿੱਤੇ ਹਨ, ਕਿਉਂਕਿ ਬੋਰਡ ਨੇ 8 ਜੁਲਾਈ ਆਖਰੀ ਤਰੀਕ ਰੱਖੀ ਸੀ।
ਇਥੇ ਦਸ ਦਈਏ ਕਿ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਅਗਲੇ ਹਫ਼ਤੇ ਤੋਂ ਤਿੰਨ-ਤਿੰਨ ਮੈਚਾਂ ਦੀ ਵਨ-ਡੇ 'ਤੇ ਟੀ 20 ਸੀਰੀਜ਼ ਖੇਡੀ ਜਾਣੀ ਹੈ। ਇਸ ਸੀਰੀਜ਼ ਲਈ ਮੇਜ਼ਬਾਨ ਸ਼੍ਰੀਲੰਕਾ ਦੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਟੀਮ ’ਚ ਕੁੱਲ 25 ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ, ਪਰ ਅਜੇ ਇਸ ਟੀਮ ਨੂੰ ਸ਼੍ਰੀਲੰਕਾ ਦੇ ਖੇਡ ਮੰਤਰੀ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਏਨਾ ਹੀ ਨਹੀਂ, ਸੀਮਿਤ ਓਵਰਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੇ ਕਪਤਾਨ ਨੂੰ ਵੀ ਬਦਲ ਦਿੱਤਾ ਹੈ। ਭਾਰਤ ਖਿਲਾਫ਼ 13 ਜੁਲਾਈ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕੁਸਲ ਪਰੇਰਾ ਤੋਂ ਕਪਤਾਨੀ ਖੋਹ ਲਈ ਹੈ। ਕੁਸਲ ਪਰੇਰਾ ਦਦੇ ਸਥਾਨ ’ਤੇ ਦਸੂਨ ਸ਼ਨਾਕਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜੋ ਇਸ 25 ਮੈਂਬਰੀ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।