ਸ੍ਰੀਨਗਰ : ਜੰਮੂ ਕਸ਼ਮੀਰ ਦੇ ਦੌਰੇ ’ਤੇ ਗਏ ਹੱਦਬੰਦੀ ਆਯੋਗ ਨੇ ਕਿਹਾ ਹੈ ਕਿ ਹੱਦਬੰਦੀ ਦੀ ਪ੍ਰਕ੍ਰਿਆ ਅਗਲੇ ਸਾਲ ਮਾਰਚ ਤਕ ਪੂਰੀ ਕਰ ਲਈ ਜਾਵੇਗੀ। ਮੁੱਖ ਚੋਣ ਅਧਿਕਾਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਹੱਦਬੰਦੀ ਦੇ ਬਾਅਦ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ 7 ਸੀਟਾਂ ਵਧ ਜਾਣਗੀਆਂ ਜਿਸ ਨਾਲ ਕੁਲ 90 ਸੀਟਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਲਈ ਵੀ ਸੀਟਾਂ ਰਿਜ਼ਰਵ ਕਰਨੀਆਂ ਹਨ।
ਅਜਿਹਾ ਪਹਿਲੀ ਵਾਰ ਹੋਵੇਗਾ। ਆਯੋਗ ਨੇ ਰਾਜਸੀ ਧਿਰਾਂ ਅਤੇ ਜ਼ਿਲਿ੍ਹਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਚੰਦਰਾ ਨੇ ਦਸਿਆ ਕਿ 1995 ਵਿਚ ਇਥੇ 12 ਜ਼ਿਲ੍ਹੇ ਸਨ ਜਿਨ੍ਹਾਂ ਦੀ ਗਿਣਤੀ ਹੁਣ 20 ਹੋ ਗਈ ਹੈ। ਤਹਿਸੀਲਾਂ 58 ਤੋਂ ਵਧਾ ਕੇ 270 ਹੋ ਗਈਆਂ ਹਨ। 12 ਜ਼ਿਲਿ੍ਹਆਂ ਵਿਚ ਵਿਧਾਨ ਸਭਾਵਾਂ ਦਾ ਦਾਇਰਾ ਜ਼ਿਲਿ੍ਹਆਂ ਦੇ ਦਾਇਰੇ ਤੋਂ ਵੀ ਬਾਹਰ ਹੋ ਗਿਆ ਹੈ। ਵਿਧਾਨ ਸਭਾਵਾਂ ਵਿਚ ਜ਼ਿਲਿ੍ਹਆਂ ਅਤੇ ਤਹਿਸੀਲਾਂ ਇਕ ਦੂਜੇ ਵਿਚ ਮਿਲ ਰਹੀਆਂ ਹਨ।
2020 ਵਿਚ ਪਰਿਸੀਮਨ ਆਯੋਗ ਨੂੰ 2011 ਦੀ ਜਨਗਣਨਾ ਦੇ ਆਧਾਰ ’ਤੇ ਡੀਲਿਮੀਟੇਸ਼ਨ ਕਵਾਇਦ ਪੂਰੀ ਕਰਨ ਲਈ ਨਿਰਦੇਸ਼ ਦਿਤੇ ਗਏ। ਇਸ ਤੋਂ ਬਾਅਦ ਜੰਮੂ ਕਸ਼ਮੀਰ ਵਿਚ 7 ਹੋਰ ਸੀਟਾਂ ਵਧ ਗਈਆਂ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਰਿਸੀਮਨ ਕੋਈ ਗਣਿਤੀ ਪ੍ਰਕ੍ਰਿਆ ਨਹੀਂ ਹੈ ਜਿਸ ਨੂੰ ਮੇਜ਼ ’ਤੇ ਬੈਠ ਕੇ ਪੂਰਾ ਕੀਤਾ ਜਾ ਸਕੇ।