ਢਾਕਾ : ਬੰਗਲਾਦੇਸ਼ ਵਿਚ ਇਨ੍ਹੀਂ ਦਿਨੀਂ ਗਾਂ ਦੀ ਕਾਫ਼ੀ ਚਰਚਾ ਹੈ। ਇਹ ਦੁਨੀਆਂ ਦੀ ਸਭ ਤੋਂ ਬੌਣੀ ਗਾਂ ਹੈ। ਇਹ 23 ਮਹੀਨੇ ਦੀ ਹੈ ਪਰ ਉਚਾਈ ਸਿਰਫ਼ 20 ਇੰਚ ਹੈ। ਵਜ਼ਨ 28 ਕਿਲੋ ਹੈ। ਇਸ ਦਾ ਨਾਮ ਰਾਣੀ ਰਖਿਆ ਗਿਆ ਹੈ। ਬੰਗਲਾਦੇਸ਼ ਵਿਚ ਤਾਲਾਬੰਦੀ ਦੇ ਬਾਵਜੂਦ ਕਰੀਬ 15 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਵੇਖਣ ਆ ਚੁਕੇ ਹਨ। ਗਾਂ ਦੇ ਮਾਲਕ ਦਾ ਨਾਮ ਹਸਨ ਹਾਲਾਦਰ ਹੈ। ਉਸ ਦਾ ਫ਼ਾਰਮ ਹਾਊਸ ਢਾਕੇ ਲਾਗੇ ਚਾਰੀਗ੍ਰਾਮ ਵਿਚ ਹੈ। ਹਾਲਾਦਰ ਨੇ ਗਿਨੀਜ਼ ਬੁਕ ਆਫ਼ ਵਰਲਡ ਰੀਕਾਰਡ ਵਿਚ ਸਭ ਤੋਂ ਬੌਣੀ ਗਾ ਵਜੋਂ ਰਾਣੀ ਦਾ ਨਾਮ ਦਰਜ ਕਰਾਉਣ ਲਈ ਅਰਜ਼ੀ ਦਿਤੀ ਹੈ। ਦਰਅਸਲ, ਹਾਲੇ ਦੁਨੀਆਂ ਦੀ ਸਭ ਤੋਂ ਬੌਣੀ ਗਾਂ ਦਾ ਰੀਕਾਰਡ ਮਾਣਿਕਯਮ ਦੇ ਨਾਮ ਦਰਜ ਹੈ। ਇਹ ਗਊ ਕੇਰਲਾ ਦੀ ਹੈ। 2014 ਵਿਚ ਇਸ ਦੀ ਉਚਾਈ 24 ਇੰਚ ਮਾਪੀ ਗਈ ਸੀ। ਹਾਲਾਦਰ ਨੇ ਦਸਿਆ ਕਿ ਰਾਣੀ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਗਾਂ ਦਾ ਦਰਜਾ ਦੇਣ ਲਈ 3 ਮਹੀਨੇ ਦਾ ਸਮਾਂ ਲਿਆ ਗਿਆ ਹੈ।