45,159 ਠੀਕ ਹੋਏ ਅਤੇ 1,206 ਦੀ ਮੌਤ
ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਸ਼ੁੱਕਰਵਾਰ ਨੂੰ ਵੀ ਮਾਮੂਲੀ ਕਮੀ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 42,648 ਨਵੇਂ ਮਰੀਜਾਂ ਦੀ ਪਹਿਚਾਣ ਹੋਈ, 45,159 ਠੀਕ ਹੋਏ ਅਤੇ 1,206 ਨੇ ਜਾਨ ਗਵਾਈ । ਇਸ ਤਰ੍ਹਾਂ Corona Active ਕੇਸ ਯਾਨੀ ਕਿ ਇਲਾਜ ਕਰਾ ਰਹੇ ਮਰੀਜਾਂ ਦੀ ਗਿਣਤੀ ਵਿੱਚ 3,732 ਦੀ ਕਮੀ ਆਈ। ਹੁਣ 4 ਲੱਖ 49 ਹਜਾਰ 478 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਇਹ ਅੰਕੜਾ 105 ਦਿਨ ਵਿੱਚ ਸਭ ਤੋਂ ਘੱਟ ਹੈ। ਇਸਤੋਂ ਪਹਿਲਾਂ 26 ਮਾਰਚ ਨੂੰ 4 ਲੱਖ 49 ਹਜਾਰ 449 Corona Active ਸਨ । ਇਥੇ ਦਸ ਦਈਏ ਕਿ ਬੀਤੇ ਸ਼ੁਕਰਵਾਰ ਨੂੰ ਇਕ ਵਾਰ ਤਾਂ ਕੋਰੋਨਾ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਸੀ ਪਰ ਹੁਣ ਇਕ ਵਾਰ ਫਿਰ ਤੋਂ ਇਹ ਕੇਸ ਘਟਦੇ ਨਜ਼ਰ ਆ ਰਹੇ ਹਨ। ਇਸਤੋਂ ਪਹਿਲਾਂ 30 ਜੂਨ ਨੂੰ 1,002 ਕੋਰੋਨਾ ਪੀੜਤਾਂ ਨੇ ਜਾਨ ਗਵਾਈ ਸੀ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿਚ
ਬੀਤੇ 24 ਘੰਟਿਆਂ ਵਿੱਚ ਕੁਲ ਨਵੇਂ ਕੇਸ ਆਏ : 42,648
ਬੀਤੇ 24 ਘੰਟਿਆਂ ਵਿੱਚ ਕੁਲ ਠੀਕ ਹੋਏ : 45,159
ਬੀਤੇ 24 ਘੰਟਿਆਂ ਵਿੱਚ ਕੁਲ ਮੌਤਾਂ : 1,206
ਹੁਣ ਤੱਕ ਕੁਲ Corona case : 3. 07 ਕਰੋੜ
ਹੁਣ ਤੱਕ ਠੀਕ ਹੋਏ : 2.99 ਕਰੋੜ
ਹੁਣ ਤੱਕ ਕੁਲ ਮੌਤਾਂ : 4.07 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 4.49 ਲੱਖ
8 ਰਾਜਾਂ ਵਿੱਚ ਲਾਕਡਾਉਨ ਵਰਗੀਆਂ ਪਾਬੰਦਿਆਂ
ਦੇਸ਼ ਦੇ 8 ਰਾਜਾਂ ਵਿੱਚ ਲਾਕਡਾਉਨ ਪਾਬੰਦੀਆਂ ਹਨ। ਇਹਨਾਂ ਵਿੱਚ ਪੱਛਮ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡਿਸ਼ਾ, ਤਮਿਲਨਾਡੁ, ਮਿਜੋਰਮ, ਗੋਵਾ ਅਤੇ ਪੁਡੁਚੇਰੀ ਸ਼ਾਮਿਲ ਹਨ। ਇਥੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਬੰਦੀਆਂ ਵਿਚ ਕੁੱਝ ਢਿਲ ਦਿਤੀ ਜਾ ਸਕਦੀ ਹੈ।