ਮੁੰਡੇ ਵਾਲਿਆਂ ਨੇ ਕੈਨੇਡਾ ਜਾਣ ਦੇ ਚੱਕਰ ਵਿਚ ਆਈਲੈਟਸ ਵਾਲੀ ਕੁੜੀ ਨਾਲ ਕੀਤਾ ਸੀ ਵਿਆਹ
ਕੈਨੇਡਾ : ਕੈਨੇਡਾ ਜਾਣ ਦੇ ਚੱਕਰ ਵਿਚ ਅਕਸਰ ਲੋਕ ਗਰੀਬ ਘਰ ਦੀਆਂ ਕੁੜੀਆਂ ਜੋ ਕਿ ਪੜ੍ਹਾਈ ਵਿਚ ਹੁਸਿ਼ਆਰ ਹੁੰਦੀਆਂ ਹਨ ਨਾਲ ਇਕ ਸਮਝੌਤੇ ਤਹਿਤ ਵਿਆਹ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਪੰਜਾਬ ਦਾ ਹੈ ਜਿਥੇ ਪਿਛਲੇ ਦਿਨਾਂ ਵਿੱਚ ਲਵਪ੍ਰੀਤ ਸਿੰਘ ਲਾਡੀ ਨਾਂ ਦੇ ਇੱਕ ਲੜਕੇ ਨੇ ਖੁਦਕੁਸ਼ੀ ਕਰ ਲਈ ਸੀ। ਜਿਸਦਾ ਸਾਰਾ ਇਲਜ਼ਾਮ ਉਸਦੀ ਕੈਨੇਡਾ ਰਹਿੰਦੀ ਪਤਨੀ 'ਤੇ ਲਗਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਮੁੱਦਾ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਇਸ ਲੜਕੇ ਨੇ ਇਕ ਆਈਲੈੱਟਸ ਵਾਲੀ ਲੜਕੀ ਬੇਅੰਤ ਕੌਰ ਨਾਲ ਵਿਆਹ ਕੀਤਾ ਸੀ। ਲਵਪ੍ਰੀਤ ਦੇ ਪਰਿਵਾਰ ਨੇ ਬਹੁਤ ਸਾਰਾ ਪੈਸਾ ਲਗਾ ਕੇ ਬੇਅੰਤ ਕੌਰ ਨੂੰ ਵਿਦੇਸ਼ ਭੇਜਿਆ ਸੀ। ਵਿਦੇਸ਼ ਜਾਣ ਤੋਂ ਬਾਅਦ ਲਵਪ੍ਰੀਤ ਦੀ ਪਤਨੀ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜੇਕਰ ਉਹ ਉਸ ਨਾਲ ਗੱਲਬਾਤ ਕਰਦੀ ਵੀ ਸੀ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੀ ਸੀ। ਜਿਸ ਕਾਰਨ ਲਵਪ੍ਰੀਤ ਸਿੰਘ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਪਿੰਡ ਵਿੱਚ ਵੀ ਉਸ ਨੂੰ ਬਹੁਤ ਸਾਰੇ ਲੋਕ ਟਿੱਚਰਾਂ ਕਰਦੇ ਸੀ ਕਿ ਉਸ ਨੂੰ ਉਸ ਦੀ ਘਰਵਾਲੀ ਕੈਨੇਡਾ ਕਦੋਂ ਲੈ ਕੇ ਜਾਵੇਗੀ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਲਵਪ੍ਰੀਤ ਸਿੰਘ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਉਸ ਤੋਂ ਬਾਅਦ ਲਗਾਤਾਰ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਬਾਜਵਾ ਦਾ ਵਿਰੋਧ ਹੋ ਰਿਹਾ ਹੈ। ਆਖਿਰਕਾਰ ਹੁਣ ਬੇਅੰਤ ਕੌਰ ਨੇ ਆਪਣਾ ਪੱਖ ਰੱਖਿਆ ਹੈ। ਉਸਦਾ ਕਹਿਣਾ ਹੈ ਕਿ ਸਿਰਫ ਇਕ ਪਾਸੇ ਦੀ ਗੱਲਬਾਤ ਸੁਣਨ ਤੋਂ ਬਾਅਦ ਕਿਸੇ ਵੀ ਗੱਲ ਦਾ ਮਸਲਾ ਨਹੀਂ ਨਿਕਲ ਸਕਦਾ। ਇਸ ਦੌਰਾਨ ਲਵਪ੍ਰੀਤ ਸਿੰਘ ਦੀ ਪਤਨੀ ਕਾਫੀ ਜ਼ਿਆਦਾ ਰੋਂਦੀ ਹੋਈ ਵੀ ਦਿਖਾਈ ਦਿੱਤੀ। ਉਸ ਨੇ ਕਿਹਾ ਕਿ ਉਹ ਡਿਪਰੈਸ਼ਨ ਵਿਚ ਜਾ ਰਹੀ ਹੈ, ਕਿਉਂਕਿ ਰੋਜ਼ਾਨਾ ਹੀ ਅਜਿਹੀਆਂ ਪੋਸਟਾਂ ਦੇਖਦੀ ਹੈ। ਜਿਸ ਵਿੱਚ ਉਸਦੀ ਬਹੁਤ ਜਗ੍ਹਾ ਬੁਰਾਈ ਕੀਤੀ ਜਾਂਦੀ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਡਿਪੋਰਟ ਕਰਨ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਕੋਲ ਰਹਿਣਾ ਪਿਆ ਤਾਂ ਉਹ ਆਪਣੇ ਸਹੁਰੇ ਪਰਿਵਾਰ ਕੋਲ ਰਹੇਗੀ। ਲਵਪ੍ਰੀਤ ਸਿੰਘ ਦੀ ਪਤਨੀ ਦੇ ਇਸ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕ ਅੱਜੇ ਵੀ ਉਸ ਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲੜਕੀ ਵੱਲੋਂ ਇਹ ਸਭ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਨੂੰ ਡਰ ਹੈ ਕਿ ਇਸ ਨੂੰ ਕੈਨੇਡਾ ਵੱਲੋਂ ਡਿਪੋਟ ਕਰ ਦਿੱਤਾ ਜਾਵੇਗਾ।