Friday, November 22, 2024

International

ਅਫ਼ਰੀਕਾ : ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਭੇਜਣ ’ਤੇ ਦੰਗੇ ਸ਼ੁਰੂ

July 14, 2021 04:08 PM
SehajTimes

ਅਫ਼ਰੀਕਾ : ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਯਾਕੂਬ ਜੂਮਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਸ਼ੁਰੂ ਹੋ ਗਈ ਹੈ ਅਤੇ ਕਈ ਥਾਈਂ ਲੁੱਟਾਂ ਖੋਹਾਂ ਵੀ ਹੋ ਰਹੀਆਂ ਹਨ। ਦਰਅਸਲ ਸਾਬਕਾ ਰਾਸ਼ਟਰਪਤੀ ਯਾਕੂਬ ਜੂਮਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿਚ ਜਾਂਚ ਲਈ ਪੇਸ਼ ਹੋਣ ਵਿਚ ਅਸਫਲ ਰਿਹਾ ਸੀ। ਪਰ ਜਿਹੜੀ ਹਿੰਸਾ ਹੋਈ ਹੈ ਉਹ ਸਿਰਫ ਜੂਮਾ ਦੀ ਗ੍ਰਿਫਤਾਰੀ ਖਿਲਾਫ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਨਸਲਵਾਦੀ ਨੀਤੀ ਦੇ ਖ਼ਤਮ ਹੋਣ ਤੋਂ 27 ਸਾਲ ਬਾਅਦ ਵੀ ਦੇਸ਼ ਵਿਚ ਨਿਰੰਤਰ ਅਸਮਾਨਤਾ ਅਤੇ ਗਰੀਬੀ ਕਾਰਨ ਲੋਕਾਂ ਵਿਚ ਵੱਧ ਰਹੇ ਗੁੱਸੇ ਨੂੰ ਭੜਕਾਇਆ ਜਾ ਰਿਹਾ ਹੈ। ਕੋਵਿਡ -19 ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ, ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਵਧੀਆਂ ਹਨ ਅਤੇ ਗਰੀਬੀ ਵੀ ਫੈਲ ਗਈ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਹਿੰਸਾ ਨੂੰ ਕਾਬੂ ਕਰਨ ਲਈ ਕੰਮ ਕਰ ਰਹੀ ਹੈ। ਜਿਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਯਾਕੂਬ ਜੂਮਾ ਦੇ ਗ੍ਰਹਿ ਰਾਜ ਕਵਾਜ਼ੂਲੂ-ਨਟਲ ਵਿਚ ਹੋਈ ਸੀ ਅਤੇ ਹੁਣ ਇਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਤੋਂ ਸਮੁੰਦਰੀ ਕੰਢੇ ਦੇ ਸ਼ਹਿਰ ਡਰਬਨ ਤੱਕ ਫੈਲ ਗਈ ਹੈ। ਵਿਰੋਧ ਵਜੋਂ ਸ਼ੁਰੂ ਹੋਈ ਇਹ ਹਿੰਸਾ ਹੁਣ ਲੁੱਟਾਂ-ਖੋਹਾਂ ਅਤੇ ਅੱਗ ਲਗਾਉਣ ਵਿਚ ਬਦਲ ਗਈ ਹੈ।
ਦੱਖਣੀ ਅਫਰੀਕਾ ਦੀ ਪੁਲਿਸ ਨੇ ਕਿਹਾ ਹੈ ਕਿ ਘੱਟੋ ਘੱਟ 72 ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ 1,234 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਹੋਰ ਪ੍ਰਾਂਤਾਂ ਵਿਚ ਹਿੰਸਾ ਫੁੱਟਣ ਦੀਆਂ ਖਬਰਾਂ ਦੇ ਵਿਚਕਾਰ, ਪੁਲਸ ਦਾ ਕਹਿਣਾ ਹੈ ਕਿ ”ਪੁਲਸ ਮੁਲਾਜ਼ਮ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਮੌਕੇ ਦਾ ਫਾਇਦਾ ਉਠਾਉਣ ਵਾਲੇ ਅਤੇ ਖ਼ਤਰੇ ਵਜੋਂ ਪਛਾਣੇ ਗਏ ਖੇਤਰਾਂ ਵਿਚ ਗਸ਼ਤ ਕਰ ਰਹੇ ਹਨ। ਫੌਜ ਨੂੰ ਵੀ ਸੜਕਾਂ ’ਤੇ ਬਾਹਰ ਕੱਢਿਆ ਗਿਆ ਹੈ ਤਾਂ ਜੋ ਹਿੰਸਾ ਨੂੰ ਰੋਕਿਆ ਜਾ ਸਕੇ।

Have something to say? Post your comment

 

More in International

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ

ਪੰਜਾਬ ਦੀ ਧੀ ਕੈਨੇਡਾ ‘ਚ ਬਣੀ ਜੇਲ੍ਹ ਸੁਪਰਡੈਂਟ

ਯੂਕਰੇਨ ਦੀ ਫ਼ੌਜ ਰੂਸ ਦੇ 30 ਕਿਲੋਮੀਟਰ ਅੰਦਰ ਤੱਕ ਹੋਈ ਦਾਖ਼ਲ

ਸੜਕ ਹਾਦਸੇ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ

ਨੇਪਾਲ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ 18 ਲੋਕਾਂ ਦੀ ਜਾਨ ਗਈ

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’