ਸਾਊਦੀ ਅਰਬ : ਸਾਊਦੀ ਅਰਬ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਇੱਕ ਵੱਡਾ ਧਮਾਕਾ ਹੋਣ ਦਾ ਸਮਾਚਾਰ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਅਸਲੇ ਵਾਲੇ ਇਲਾਕੇ ਵਿਚ ਮੁਲਾਜ਼ਮ ਆਪਣੇ ਕੰਮਕਾਰ ਵਿਚ ਵਿਅਸਥ ਸਨ। ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਜਿਸ ਇਸ ਅਸਲੇ ਦੇ ਭੰਡਾਰ ਵਿੱਚ ਅਣ-ਵਰਤੋਂਯੋਗ ਹਥਿਆਰਾਂ ਸਨ। ਇਸ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਇਥੋਂ ਦੇ ਇੱਕ ਪ੍ਰਮੁੱਖ ਏਅਰ ਬੇਸ ਦੇ ਨਜ਼ਦੀਕ ਰਿਆਦ ਦੇ ਦੱਖਣ-ਪੂਰਬ ਵਿਚ ਇੱਕ ਮਾਰੂਥਲ ਟਿਕਾਣੇ ਤੋਂ ਚੰਗਿਆੜੀਆਂ, ਅੱਗ ਅਤੇ ਧੂੰਆਂ ਨਿਕਲਦੇ ਵੇਖੇ ਗਏ ਹਨ। ਇਹ ਧਮਾਕਾ ਤੜਕੇ 5:10 ਵਜੇ ਜਦੋਂ ਬ੍ਰਿਗੇਡ ਦੇ ਖਰਜ ਨਾਮ ਦੇ ਸ਼ਹਿਰ ਉੱਤੇ ਸੂਰਜ ਚੜ੍ਹਨ ਤੋਂ ਬਾਅਦ ਹੋਇਆ। ਜਨਰਲ ਤੁਰਕੀ ਅਲ-ਮਾਲਕੀ ਨੇ ਕਿਹਾ ਕਿ ਇਹ ਧਮਾਕਾ ਇਕ ਹਾਦਸਾ ਸੀ। ਉਨ੍ਹਾਂ ਇਸ ਨੂੰ ਅਤਿਵਾਦੀ ਹਮਲਾ ਨਾ ਦਸਦੇ ਹੋਏ ਹਾਦਸਾ ਦਸਿਆ। ਅਲ-ਮਾਲਕੀ ਨੇ ਕਿਹਾ ਕਿ ਸ਼ੁਕਰ ਹੈ ਕਿ ਕੋਈ ਨੁਕਸਾਨ ਜਾਂ ਜ਼ਖਮੀ ਨਹੀਂ ਹੋਇਆ ਹੈ। ਘਟਨਾ ਦੀ ਨਿਗਰਾਨੀ ਇਲਾਕੇ ਦੇ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ। ਇਥੇ ਦਸ ਦਈਏ ਕਿ ਜਿਥੇ ਧਮਾਕਾ ਹੋਇਆ ਹੈ ਉਹ ਥਾਂ ਖਰਜ ਪ੍ਰਿੰਸ ਸੁਲਤਾਨ ਏਅਰ ਬੇਸ ਦੇ ਨੇੜੇ ਹੈ, ਜਿਥੇ ਈਰਾਨ ਦਾ ਮੁਕਾਬਲਾ ਕਰਨ ਲਈ ਤਕਰੀਬਨ 2500 ਅਮਰੀਕੀ ਸੈਨਿਕ ਲੜਾਕੂ ਜਹਾਜ਼ਾਂ ਅਤੇ ਪੈਟਰਿਓਟ ਮਿਜ਼ਾਈਲ ਬੈਟਰੀਆਂ ਦਾ ਪ੍ਰਬੰਧ ਕਰ ਰਹੇ ਹਨ। ਏਅਰ ਫੋਰਸ ਦੇ ਕੈਪਟਨ ਰਾਚੇਲ ਬੁਇਤਰਾਗੋ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਕਿਸੇ ਵੀ ਅਮਰੀਕੀ ਸੈਨਿਕ ਨੂੰ ਇਸ ਧਮਾਕੇ ਦਾ ਕੋਈ ਅਸਰ ਨਹੀਂ ਹੋਇਆ ਸੀ ਅਤੇ ਇਹ ਕਿ ਧਮਾਕੇ ਤੋਂ ਬਾਅਦ ਜ਼ਰੂਰਤ ਪੈਣ ਤੇ ਉਹ ਰਾਜਾਂ ਦੀ ਸਹਾਇਤਾ ਲਈ ਤਿਆਰ ਖੜੇ ਹਨ।