Thursday, September 19, 2024

National

ਮੋਦੀ ਨੇ ਗੁਜਰਾਤ ਨੂੰ ਦਿਤੀਆਂ ਅਨੋਖੀਆਂ ਸੁਗਾਤਾਂ, ਕਈ ਉਦਘਾਟਨ

July 16, 2021 07:45 PM
SehajTimes

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ 1100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿਚ ਪੁਨਰਵਿਕਸਤ ਗਾਂਧੀਨਗਰ ਰੇਲਵੇ ਸਟੇਸ਼ਨ ਦੇ ਉਪਰ ਬਣਿਆ ਨਵਾਂ ਪੰਜ ਸਿਤਾਰਾ ਹੋਟਲ, ਗੁਜਰਾਤ ਸਾਇੰਸ ਸਿਟੀ ਵਿਚ ਵਿਸ਼ੇਸ਼ ਗੈਲਰੀ ਅਤੇ ਨੇਚਰ ਪਾਰਕ ਸ਼ਾਮਲ ਹਨ। ਵੀਡੀਉ ਕਾਨਫ਼ਰੰਸ ਜ਼ਰੀਏ ਹੋਏ ਉਦਘਾਟਨ ਸਮਾਗਮ ਵਿਚ ਪ੍ਰਧਾਨ ਮੰਤਰੀ ਤੋਂ ਬਿਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਦਰਸ਼ਨਾ ਜਰਦੋਸ਼, ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਸ਼ਾਮਲ ਹੋਏ। ਗਾਂਧੀਨਗਰ ਸਟੇਸ਼ਨ ’ਤੇ ਬਣਿਆ ਪੰਜ ਸਿਤਾਰਾ ਹੋਟਲ 318 ਕਮਰਿਆਂ ਵਾਲਾ ਹੈ ਅਤੇ 790 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਰੇਲਵੇ ਸਟੇਸ਼ਨ ਅਤੇ ਹੋਟਲ ਦਾ ਨਿਰਮਾਣ ਜਨਵਰੀ 2017 ਵਿਚ ਸ਼ੁਰੂ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਨੇ ਇਸ ਦਾ ਨੀਂਹ ਪੱਥਰ ਰਖਿਆ ਸੀ। ਹੋਟਲ ਦੇ ਠੀਕ ਸਾਹਮਣੇ ਸੰਮੇਲਨ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸ ਦਾ ਨਾਮ ਮਹਾਤਮਾ ਮੰਦਰ ਹੈ। ਗਾਂਧੀਨਗਰ ਸਟੇਸ਼ਨ ਦੇਸ਼ ਦਾ ਪਹਿਲਾ ਅਜਿਹਾ ਪੁਨਰਵਿਕਸਤ ਸਟੇਸ਼ਨ ਹੈ ਜਿਥੇ ਸਹੂਲਤਾਂ ਹਵਾਈ ਅੱਡੇ ਵਰਗੀਆਂ ਹਨ। ਸਟੇਸ਼ਨ ’ਤੇ ਦੋ ਐਸਕਲੇਟਰ, ਦੋ ਐਲੀਵੇਟਰ ਅਤੇ ਪਲੇਟਫ਼ਾਰਮ ਨੂੰ ਜੋੜਨ ਵਾਲੇ ਦੋ ਭੂਮੀਗਤ ਪੈਦਲ ਪਾਰ ਰਾਹ ਹਨ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਸਾਇੰਸ ਸਿਟੀ ਵਿਚ ਤਿੰਨ ਨਵੇਂ ਆਕਰਸ਼ਨਾਂ ਦਾ ਵੀ ਉਦਘਾਟਨ ਕੀਤਾ। ਐਕਵੇਟਿਕ ਗੈਲਰੀ ਦਾ ਨਿਰਮਾਣ 260 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਐਕਵੇਰੀਅਮ ਹੈ ਜਦਕਿ ਰੋਬੋਟਿਕ ਗੈਲਰੀ ਦਾ ਨਿਰਮਾਣ 127 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ ਵਿਚ 79 ਵੱਖ ਵੱਖ ਤਰ੍ਹਾਂ ਦੇ 200 ਰੋਬੋਟ ਰੱਖੇ ਗਏ ਹਨ। ਮੋਦੀ ਨੇ ਵਡਨਗਰ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕੀਤਾ ਜਿਸ ਦਾ ਨਿਰਮਾਣ 8.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

Have something to say? Post your comment