'ਲੜਾਕਿਆਂ' ਨਾਲ ਵਿਆਹੁਣ ਲਈ ਅਫਗਾਨਿਸਤਾਨੀ ਕੁੜੀਆਂ ਦੀ ਮੰਗੀ ਸੂਚੀ
ਕਾਬੁਲ : ਪਿਛਲੇ 7 ਕ ਦਿਨ ਪਹਿਲਾਂ ਅਫ਼ਗਾਨਿਸਤਾਨ ਵਿਚੋਂ ਅਮਰੀਕਾ ਨੇ ਆਪਣੀਆਂ ਫ਼ੌਜਾਂ ਵਾਪਸ ਬੁਲਾ ਲਈਆਂ ਸਨ ਅਤੇ ਉਦੋਂ ਤੋਂ ਹੀ ਤਾਲਿਬਾਨੀਆਂ ਨੇ ਦੇਸ਼ ਦੇ ਕਈ ਹਿੱਸਿਆਂ ਉਪਰ ਕਬਜ਼ਾ ਕਰ ਕੇ ਨਵੇਂ ਨਵੇਂ ਫ਼ੁਰਮਾਨ ਜਾਰੀ ਕਰਨੇ ਸ਼ੁਰੂ ਕਰ ਦਿਤੇ ਹਨ । ਹੁਣ ਇਸੇ ਲੜੀ ਵਿਚ ਅਫਗਾਨਿਸਤਾਨ 'ਤੇ ਤੇਜ਼ ਰਫਤਾਰ ਕਬਜ਼ੇ ਕਰਨ ਦੀ ਮੁਹਿੰਮ ਵਿਚ ਅੱਗੇ ਤਾਲਿਬਾਨ ਨੇ ਹੁਣ ਅਫਗਾਨਿਸਤਾਨ ਦੀਆਂ 15 ਸਾਲ ਤੋਂ ਵੱਡੀਆਂ ਕੁੜੀਆਂ ਤੇ 45 ਸਾਲ ਤੋਂ ਘੱਟ ਦੀਆਂ ਵਿਧਾਵਾਵਾਂ ਦੀ ਸੂਚੀ ਮੰਗੀ ਹੈ ਤੇ ਕਿਹਾ ਹੈ ਕਿ ਇਹਨਾਂ ਦਾ ਵਿਆਹ ਤਾਲਿਬਾਨ ਦੇ 'ਲੜਾਕਿਆਂ' ਨਾਲ ਕੀਤਾ ਜਾਵੇਗਾ ਤੇ ਇਹਨਾਂ ਨੂੰ ਪਾਕਿਸਤਾਨ ਦੇ ਵਜ਼ੀਰਿਸਤਾਨ ਵਿਚ ਲਿਜਾ ਕੇ ਧਰਮ ਪਰਿਵਰਤਨ ਕਰ ਕੇ ਵਸਾਇਆ ਜਾਵੇਗਾ। ਤਾਲਿਬਾਨ ਦੇ ਤਾਜ਼ਾ ਹੁਕਮ ਤੋਂ ਅਫਗਾਨਿਸਤਾਨੀ ਲੋਕਾਂ ਵਿਚ ਸਹਿਮਤ ਹੈ। ਕਾਬੁਲ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਸਾਡੇ 'ਤੇ ਕਹਿਰ ਵਾਪਰ ਰਿਹਾ ਹੈ।ਹੁਣ ਤਾਲਿਬਾਨ ਮੇਰੀਆਂ 23 ਅਤੇ 24 ਸਾਲ ਦੀਆਂ ਕੁੜੀਆਂ ਨੂੰ ਧੱਕੇ ਨਾਲ ਲੈ ਜਾਣਗੇ। ਯਾਦ ਰਹੇ ਕਿ ਪਹਿਲਾਂ ਵੀ ਤਾਲਿਬਾਨ ਨੇ ਕੁੜੀਆਂ ਨੂੰ ਪੜ੍ਹਾਉਣ ਅਤੇ ਘਰ ਤੋਂ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਸੀ। ਇਥੇ ਇਹ ਵੀ ਦਸ ਦਈਏ ਕਿ ਤਾਲਿਬਾਨੀਆਂ ਨੇ ਇਕ ਹੋਰ ਫੁਰਮਾਨ ਜਾਰੀ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਰਹਿਣ ਵਾਲੇ ਸਾਰੇ ਮਰਦ ਆਪਣੀਆਂ ਦਾਹੜੀਆਂ ਵਧਾਉਣ ਅਤੇ ਹੁਕਮ ਉਤੇ ਅਮਲ ਨਾ ਕਰਨ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਜਾਵੇਗਾ। ਇਸ ਮਗਰੋਂ ਰੌਲਾ ਵੱਧ ਜਾਣ ਕਾਰਨ ਕਈ ਦੇਸ਼ਾਂ ਨੇ ਅਫ਼ਗ਼ਾਨਿਸਤਾਨ ਵਿਚੋਂ ਆਪਣੇ ਡਿਪਲੋਮੈਨਸ ਨੂੰ ਵਾਪਸ ਦੇਸ਼ ਬੁਲਾ ਲਿਆ ਸੀ।