ਟੋਕੀਓ : ਭੈੜਾ ਕੋਰੋਨਾ ਜੋ ਕਿ ਪੂਰੀ ਦੁਨੀਆਂ ਵਿਚ ਪਸਰ ਚੁੱਕਾ ਹੈ ਪਰ ਇਸ ਦੀ ਰਫ਼ਤਾਰ ਘਟ ਹੋਣ ਦੇ ਮੱਦੇਨਜ਼ਰ ਓਲੰਪਿਕਸ ਖੇਡਾਂ ਸ਼ੁਰੂ ਕਰਨ ਦੀ ਯੋਜਨਾ ਸੀ । ਹੁਣ ਇਸ ਓਲੰਪਿਕ ਖੇਡਾਂ ਉਪਰ ਵੀ ਕੋਰੋਨਾ ਕਾ ਕਹਿਰ ਇਕ ਤਰ੍ਹਾਂ ਸ਼ੁਰੂ ਹੋ ਗਿਆ ਲੱਗਦਾ ਹੈ। ਮਤਲਬ ਕਿ ਟੋਕੀਓ ਓਲੰਪਿਕ ਦੇ ਪ੍ਰਬੰਧਾਂ ‘ਤੇ ਲਗਾਤਾਰ ਸੰਕਟ ਦੇ ਬੱਦਲ ਛਾਏ ਹੋਏ ਹਨ। ਦਰਅਸਲ ਟੋਕੀਓ ਓਲੰਪਿਕ ਪ੍ਰਬੰਧਕਾਂ ਨੇ ਸਨਿਚਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ 6 ਦਿਨ ਪਹਿਲਾਂ ਓਲੰਪਿਕ ਵਿਲੇਜ ਵਿੱਚ ਪਹਿਲਾ Corona ਕੇਸ ਦਰਜ ਕੀਤਾ ਹੈ। ਟੋਕੀਓ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ, ਮਾਸਾ ਟਕਾਇਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, ਪਿੰਡ ਵਿੱਚ ਇੱਕ ਵਿਅਕਤੀ ਦਾ ਸਕ੍ਰੀਨਿੰਗ ਟੈਸਟ ਦੌਰਾਨ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਤੋਂ ਹੋਣੀ ਹੈ। ਓਲੰਪਿਕ ਵਿਲੇਜ ਵਿੱਚ ਕੋਰੋਨਾ ਦੇ ਮਾਮਲੇ ਆਉਣ ‘ਤੇ ਓਲੰਪਿਕ ਦੇ ਪ੍ਰਬੰਧ ‘ਤੇ ਕਈ ਸਵਾਲ ਖੜੇ ਹੋ ਗਏ ਹਨ। ਹਾਲਾਂਕਿ ਕੋਵਿਡ-19 ਵਿਸ਼ਵ ਮਹਾਮਾਰੀ ਨੂੰ ਦੇਖਦਿਆਂ ਟੋਕੀਓ ਵਿੱਚ 6 ਹਫਤੇ ਦੀ ਕੋਰੋਨਾ ਐਮਰਜੈਂਸੀ ਲਾਗੂ ਹੈ। ਪਿਛਲੇ ਕੁੱਝ ਦਿਨਾਂ ਵਿੱਚ ਜੇਕਰ ਵੇਖਿਆ ਜਾਵੇ ਤਾਂ ਟੋਕੀਓ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹੁਣ ਇਸੇ ਸਬੰਧ ਵਿਚ ਅਟਕਲਾਂ ਲਾਈਆਂ ਜਾ ਰਹੀਆਂ ਕਿ, ਕੀ ਇਹ ਓਲੰਪਿਕਸ ਰੱਦ ਹੋ ਸਕਦੀਆਂ ਹਨ। ਪਰ ਅਜਿਹੇ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਹ ਖੇਡਾਂ ਜ਼ਰੂਰ ਕਰਵਾਈਆਂ ਜਾਣਗੀਆਂ ਅਤੇ ਇਸ ਲਈ ਕੋਰੋਨਾ ਨਿਯਮਾਂ ਦਾ ਪੂਰਾ ਖਿਆਲ ਰਖਿਆ ਜਾਵੇਗਾ ਕਿਉਂਕਿ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਓਲੰਪਿਕਸ ਵਲ ਲਗੀਆਂ ਹੋਈਆਂ ਹਨ।