ਬਾਡੇਨ : ਇਕ ਜਹਾਜ਼ ਸਨਿਚਰਵਾਰ ਨੂੰ ਦੱਖਣ-ਪੱਛਮੀ ਜਰਮਨ ਰਾਜ ਦੇ ਬਾਡੇਨ-ਵਰਟਮਬਰਗ ਦੇ ਜੰਗਲ ਵਾਲੇ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਜਿਸ ‘ਚ ਪੁਲਿਸ ਨੇ ਕਿਹਾ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤਾਜਾ ਮਿਲੀ ਖ਼ਬਰ ਅਨੁਸਾਰ ਅਨੁਸਾਰ ਜਹਾਜ਼ ਸਟੱਟਗਾਰਟ ਸ਼ਹਿਰ ਦੇ ਦੱਖਣ ‘ਚ ਸਥਿਤ ਇੱਕ ਖੇਤਰ ‘ਚ ਕ੍ਰੈਸ਼ ਹੋਇਆ। ਇਹ ਜਹਾਜ਼ ਸਨਿਚਰਵਾਰ ਸਵੇਰੇ ਜਰਮਨ ਦੇ ਸ਼ਹਿਰ ਮੈਗਡੇਬਰਗ ਲਈ ਸਟੱਟਗਾਰਟ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ, ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ। ਪੁਲਿਸ ਨੇ ਕਿਹਾ ਕਿ ਜਿਨ੍ਹਾਂ ਦੀ ਹਾਦਸੇ ‘ਚ ਮੌਤ ਹੋਈ ਹੈ ਉਨ੍ਹਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਜਰਮਨੀ ਦੀ ਹਵਾਈ ਟ੍ਰੈਫਿਕ ਕੰਟਰੋਲ ਏਜੰਸੀ ਨੇ ਕਿਹਾ ਕਿ ਪਾਇਲਟ ਨੇ ਰਾਡਾਰ ਨਾਲ ਸੰਪਰਕ ਗੁਆਉਣ ਤੋਂ ਪਹਿਲਾਂ ਐਮਰਜੈਂਸੀ ਸਹਾਇਤਾ ਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਹਵਾਈ ਜਹਾਜ਼ ਦੇ ਉਡਾਣ ਭਰਨ ਤੋਂ 20 ਮਿੰਟ ਬਾਅਦ ਹੋਇਆ। ਰਿਪੋਰਟ ਅਨੁਸਾਰ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਹਵਾਈ ਜਹਾਜ਼ ਦਾ ‘ਫਲਾਈਟ ਰਿਕਾਰਡਰ’ ਮਿਲ ਗਿਆ ਹੈ।