‘MONKEY- B’ ਵਾਇਰਸ ਨਾਲ ਪੀੜਤ ਦੀ ਹੋਈ ਮੌਤ
ਬਿਜਿੰਗ : ਕੋਵਿਡ-19 ਜਿਸ ਨੂੰ ਕੋਰੋਨਾ ਕਿਹਾ ਜਾਂਦਾ ਹੈ ਇਸ ਮਗਰੋਂ ਹੁਣ ਚੀਨ ‘ਚ ਇਕ ਹੋਰ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ‘MONKEY- B’ (ਬਾਂਦਰ-ਬੀ) ਨਾਲ ਫੈਲਣ ਵਾਲੇ ਬੀ ਵਾਇਰਸ (ਬੀ. ਵੀ.) ਦੀ ਲਪੇਟ ‘ਚ ਆਏ ਇਕ ਡੰਗਰਾਂ ਦੇ ਡਾਕਟਰ ਦੀ ਮੌਤ ਹੋ ਗਈ। ਇਹ ਚੀਨ ਦੇ ਪਹਿਲਾ ਮਨੁੱਖੀ ਸੰਕਰਮਣ ਕੇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਹੈ ਅਤੇ ਉਸ ਦੀ ਮੌਤ ਵਾਇਰਸ ਨਾਲ ਹੋਈ ਹੈ। ਪਰ ਉਸ ਦੇ ਨੇੜਲੇ ਲੋਕ ਇਸ ਤੋਂ ਸੁਰੱਖਿਅਤ ਹਨ। ਇਥੇ ਦੱਸ ਦਈਏ ਕਿ ਇਹ ਵਾਇਰਸ ਪਹਿਲੀ ਵਾਰ 1932 ਵਿੱਚ ਦਿਖਾਈ ਦਿੱਤਾ ਸੀ। ਇਹ ਸਿੱਧੇ ਸੰਪਰਕ ਅਤੇ ਫਿਜ਼ੀਕਲ ਸੇਕਰੇਸ਼ਨ ਦੇ ਆਦਾਨ-ਪ੍ਰਦਾਨ ਦੁਆਰਾ ਫੈਲਦਾ ਹੈ। ਇਸ ਕਾਰਨ ਮੌਤ ਦਰ 70 ਪ੍ਰਤੀਸ਼ਤ ਤੋਂ 80 ਪ੍ਰਤੀਸ਼ਤ ਹੈ। ਇਹ ਵਾਇਰਸ ਉਨ੍ਹਾਂ ਵਿੱਚ ਨਹੀਂ ਪਾਇਆ ਗਿਆ ਹੈ। ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਦੀ ਰਿਪੋਰਟ ਅਨੁਸਾਰ, 53 ਸਾਲਾਂ ਪਸ਼ੂ ਡਾਕਟਰ ਜਾਨਵਰਾਂ ‘ਤੇ ਖੋਜ ਕਰਨ ਵਾਲੀ ਸੰਸਥਾ ਦੇ ਲਈ ਕੰਮ ਕਰਦਾ ਸੀ। ਡਾਕਟਰ ਨੇ ਮਾਰਚ ‘ਚ ਦੋ ਮ੍ਰਿਤਕ ਬਾਂਦਰਾਂ ‘ਤੇ ਖੋਜ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਚ ਉਲਟੀ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਲੱਗੇ। ਰਿਪੋਰਟ ਅਨੁਸਾਰ ਸੰਕਰਮਣ ਡਾਕਟਰ ਦਾ ਕਈ ਹਸਪਤਾਲਾਂ ‘ਚ ਇਲਾਜ ਕੀਤਾ ਗਿਆ ਅਤੇ ਬਾਅਦ ‘ਚ 27 ਮਈ ਨੂੰ ਉਸਦੀ ਮੌਤ ਹੋ ਗਈ। ਹਾਲਾਂਕਿ ਉਸਦੇ ਕਰੀਬੀ ਸੰਪਰਕ ‘ਚ ਰਹੇ ਕਿਸੇ ਹੋਰ ਵਿਅਕਤੀ ਵਿਚ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਅਨੁਸਾਰ ਚੀਨ ਵਿਚ ਹੁਣ ਤੱਕ ਬੀ- ਵਾਇਰਸ ਦੇ ਸੰਕਰਮਣ ਨਾਲ ਮੌਤ ਜਾਂ ਦੇਸ਼ ਵਿਚ ਇਸਦੀ ਮੌਜੂਦਗੀ ਦਾ ਕੋਈ ਕਲੀਨੀਕਲ ਸਬੂਤ ਸਾਹਮਣੇ ਨਹੀਂ ਆਏ ਹਨ। ਜਿਸਦੇ ਚੱਲਦੇ ਇਸ ਮਾਮਲੇ ਨੂੰ ਬੀ-ਵਾਇਰਸ ਨਾਲ ਮਨੁੱਖ ਦੇ ਸੰਕਰਮਣ ਹੋਣ ਦਾ ਪਹਿਲਾ ਮਾਮਲਾ ਮੰਨਿਆ ਗਿਆ ਹੈ।