ਨੈਸ਼ਨਲ ਸਟੇਡੀਅਮ ਦੇ ਬਾਹਰ ਚਾਰ ਲੋਕਾਂ ਦੀ ਗੋਲੀਬਾਰੀ ‘ਚ ਹੋਈ ਮੌਤ
ਵਾਸ਼ਿੰਗਟਨ: ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪਾਰਕ ਸਟੇਡੀਅਮ ਦੇ ਬਾਹਰ ਬੇਸਬਾਲ ਖੇਡ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਸੈਕਰਾਮੈਂਟਾਂ ‘ਚ ਦੋ ਲੋਕ ਮਾਰੇ ਗਏ ਹਨ। ਪੋਰਟਲੈਂਡ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।ਬੇਸਬਾਲ ਟੀਮ ਵਾਸ਼ਿੰਗਟਨ ਨੈਸ਼ਨਲਜ਼ ਨੇ ਟਵੀਟ ਕੀਤਾ, ‘‘ਨੈਸ਼ਨਲ ਪਾਰਕ ਦੇ ਥਰਡ ਬੇਸ ਗੇਟ ’ਤੇ ਗੋਲੀਬਾਰੀ ਹੋਣ ਦੀ ਰਿਪੋਰਟ ਹੈ। ਵਾਸ਼ਿੰਗਟਨ ਨੈਸ਼ਨਲਜ਼ ਤੇ ਸੈਨ ਡਿਓਗੋ ਪੈਡ੍ਰੇਸ ‘ਚ ਮੈਚ ਚਲ ਰਿਹਾ ਸੀ। ਗੋਲ਼ੀਆਂ ਚੱਲਣ ਦੀ ਲਗਾਤਾਰ ਆ ਰਹੀ ਆਵਾਜ਼ ਕਾਰਨ ਮੈਚ ਰੋਕ ਦਿੱਤਾ ਗਿਆ। ਪੁਲਿਸ ਮੁਤਾਬਕ ਗੋਲ਼ੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਅੱਗੇ ਕੋਈ ਖ਼ਤਰੇ ਦੀ ਗੱਲ ਨਹੀਂ ਹੈ। ਜਿੰਨ੍ਹਾਂ ਲੋਕਾਂ ਨੂੰ ਗੋਲ਼ੀ ਲੱਗੀ ਹੈ ਉਨ੍ਹਾਂ ‘ਚੋਂ ਦੋ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਦੇ ਸਬੰਧ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।