ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਲਗਾਤਾਰ ਦੂਜੀਆਂ ਉਲੰਪਿਕ ਖੇਡਾਂ ਵਿਚ ਮਹਿਲਾ ਸਿੰਗਲਜ਼ ਵਿਚ ਸੈਮੀਫ਼ਾਈਨਲ ਵਿਚ ਪਹੁੰਚ ਗਈ ਹੈ। ਇਕ ਹੋਰ ਜਿੱਤ ਨਾਲ ਉਸ ਦਾ ਮੈਡਲ ਜਿੱਤਣਾ ਪੱਕਾ ਹੋ ਗਿਆ ਹੈ। ਸਿੰਧੂ ਨੇ ਸੈਮੀਫ਼ਾਈਨਲ ਮੁਕਾਬਲੇ ਵਿਚ ਚੌਥੀ ਸੀਡ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ 56 ਮਿੰਟਾਂ ਵਿਚ 21-13, 22-20 ਨਾਲ ਹਰਾਇਆ। ਇਸ ਮੁਕਾਬਲੇ ਵਿਚ ਸਿੰਧੂ ਦੂਜੀ ਖੇਡ ਦੌਰਾਨ ਇਕ ਸਮੈਂ 18-20 ਨਾਲ ਪਿਛੜ ਗਈ ਸੀ। ਇਥੋਂ ਉਸ ਨੇ ਲਗਾਤਾਰ ਚਾਰ ਪੁਆਇੰਟ ਅਪਣੇ ਨਾਮ ਕਰਦÇਆਂ ਆਖ਼ਰੀ 4 ਵਿਚ ਜਗ੍ਹਾ ਪੱਕੀ ਕਰ ਲਈ। ਸਿੰਧੂ ਹੁਣ ਸਨਿਚਰਵਾਰ ਨੂੰ ਸੈਮੀਫ਼ਾਈਨ ਮੈਚ ਖੇਡੇਗੀ। ਇਸ ਵਿਚ ਉਸ ਦਾ ਸਾਹਮਣਾ ਵਿਸ਼ਵ ਨੰਬਰ 1 ਤਾਈਵਾਲ ਦੀ ਤਾਈ ਜੂ ਯਿੰਗ ਜਾਂ ਥਾਈਲੈਂਡ ਦੀ ਰਾਤਚਾਨੋਕ ਇੰਤਾਨੋਨ ਨਾਲ ਹੋਵੇਗਾ। ਪਹਿਲੀ ਗੇਮ ਵਿਚ ਦੋਹਾਂ ਖਿਡਾਰੀਆਂ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਸੀ। ਇਕ ਸਮੇਂ ਮੁਕਾਬਲਾ 6-6 ਦੀ ਬਰਾਬਰੀ ’ਤੇ ਸੀ। ਇਥੋਂ ਸਿੰਧੂ ਜ਼ੋਰਦਾਰ ਸਮੈਸ਼ ਅਤੇ ਕਰਾਸ ਕੋਰਟ ਸ਼ਾਰਟਾਂ ਜ਼ਰੀਏ ਅੱਗੇ ਹੋ ਗਈ। ਛੇਤੀ ਹੀ ਉਹ 11-7 ਨਾਲ ਅੱਗੇ ਹੋ ਗਈ। ਇਸ ਦੇ ਬਾਅਦ ਉਨ੍ਹਾਂ 16-11, ਫਿਰ 18-13 ਦਾ ਵਾਧਾ ਲਿਆ। ਇਸ ਖੇਡ ਵਿਚ ਸਿੰਧੂ ਨੇ ਯਾਮਾਗੂਚੀ ਨੂੰ ਇਕ ਵੀ ਪੁਆਇੰਟ ਨਹੀਂ ਜਿੱਤਣ ਦਿਤਾ ਅਤੇ ਪਹਿਲੀ ਖੇਡ 23 ਮਿੰਟਾਂ ਵਿਚ 21-13 ਨਾਲ ਅਪਣੇ ਨਾਮ ਕਰ ਲਈ। ਦੂਜੀ ਗੇਮ ਵਿਚ 6 ਪੁਆਇੰਟ ਲੀਡ ਦੇ ਬਾਅਦ 2 ਪੁਆਇੰਟ ਨਾਲ ਪਛੜ ਗਈ।