ਨਵੀਂ ਦਿੱਲੀ : ਟੋਕੀਉ ਉਲੰਪਿਕ ਵਿਚ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿਤਾ ਹੈ। ਕੁਆਰਟਰ ਫ਼ਾਈਨਲ ਮੁਕਾਬਲੇ ਵਿਚ ਭਾਰਤ ਨੇ ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਉਲੰਪਿਕ ਦੇ ਸੈਮੀਫ਼ਾਈਲਲ ਵਿਚ ਥਾਂ ਬਣਾਈ ਹੈ। ਇਸ ਜਿੱਤ ਦੇ ਬਾਅਦ ਕ੍ਰਿਕਟ ਦੀ ਦੀਵਾਨਗੀ ਵਾਲੇ ਦੇਸ਼ ਵਿਚ ਹਾਕੀ ਨੇ ਜ਼ਬਰਦਸਤ ਪਕੜ ਬਣਾਈ ਹੈ। ਪ੍ਰਸ਼ੰਸਕ ਇਸ ਜਿੱਤ ਨੂੰ 2011 ਕ੍ਰਿਕਟ ਵਰਲਡ ਕੱਪ ਦੇ ਕੁਆਰਟਰ ਫ਼ਾਈਨਲ ਵਿਚ ਆਸਟਰੇਲੀਆ ’ਤੇ ਮਿਲ ਜਿੱਤ ਤੋਂ ਵੱਡੀ ਦੱਸ ਰਹੇ ਹਨ। ਗੁਰਜੀਤ ਕੌਰ ਦਾ ਗੋਲ ਸੋਸ਼ਲ ਮੀਡੀਆ ਵਿਚ ਫੈਲ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕ੍ਰਿਕਟ ਮਗਰੋਂ ਹਾਕੀ ਨੂੰ ਵੀ ਨਵੀਂ ਵਾਲ ਮਿਲ ਗਈ ਹੈ। ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਆਸਟਰੇਲੀਆਈ ਫ਼ਾਰਵਰਡ ਨੂੰ ਇਕੱਲੇ ਸਾਂਭੀ ਰਖਿਆ ਅਤੇ ਕੋਈ ਗੋਲ ਨਹੀਂ ਕਰਨ ਦਿਤਾ। ਦੇਸ਼ ਦੀਆਂ ਬੇਟੀਆਂ ਦੀ ਕਾਮਯਾਬੀ ’ਤੇ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। 1980 ਮਗਰੋਂ ਭਾਰਤੀ ਟੀਮ ਸਿਰਫ਼ 2016 ਵਿਚ ਰੀਉ ਉਲੰਪਿਕ ਲਈ ਕੁਆਲੀਫ਼ਾਈ ਕਰ ਸਕੀ ਸੀ। 2016 ਵਿਚ ਵੀ ਟੀਮ 12ਵੇਂ ਸਥਾਨ ’ਤੇ ਰਹੀ ਪਰ ਹੁਣ ਪੱਕਾ ਹੋ ਗਿਆ ਹੈ ਕਿ ਦੇਸ਼ ਦੀਆਂ ਬੇਟੀਆਂ ਕਿਸੇ ਨਾਲ ਘੱਟ ਨਹੀਂ ਹੈ।