ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਕਲ ਅਸਤੀਫ਼ਾ ਦੇ ਦਿਤਾ ਹਾਲਾਂਕਿ ਇਸ ਬਾਬਤ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾÇ ਗਆ ਪਰ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਿਨਹਾ 1983 ਬੈਚ ਦੇ ਬਿਹਾਰ ਕਾਡਰ ਦੇ ਆਈਏਐਸ ਅਧਿਕਾਰੀ ਹਨ। ਪਿਛਲੇ ਸਾਲ ਫ਼ਰਵਰੀ ਵਿਚ ਉਨ੍ਹਾਂ ਨੂੰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਅਸਤੀਫ਼ੇ ਦੇ ਪਿਛਲਾ ਕਾਰਨ ਸਾਫ਼ ਨਹੀਂ ਹੈ। ਇਸ ਸਾਲ ਪੀਐਮਓ ਤੋਂ ਇਹ ਦੂਜਾ ਅਹਿਮ ਅਸਤੀਫ਼ਾ ਹੈ। ਇਸ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ ਕੇ ਸਿਨਹਾ ਨੇ ਅਹੁਦਾ ਤਿਆਗ ਦਿਤਾ ਸੀ। ਪੇਂਡੂ ਵਿਕਾਸ ਮੰਤਰਾਲੇ ਦੇ ਸਕੱਤਰ ਦੇ ਰੂਪ ਵਿਚ ਰਿਟਾਇਰ ਹੋਣ ਦੇ ਬਾਅਦ ਸਿਨਹਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਤਿੰਨ ਦਹਾਕਿਆਂ ਦੇ ਕਰੀਅਰ ਵਿਚ ਸਿਨਹਾ ਸਿਖਿਆ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਅਹਿਮ ਅਹੁਦਿਆਂ ’ਤੇ ਰਹੇ। ਇਹ ਪੇਂਡੂ ਵਿਕਾਸ ਦੇ ਮਾਮਲਿਆਂ ਦੇ ਮਾਹਰ ਹਨ। ਨੈਸ਼ਨਲ ਹੈਲਥ ਮਿਸ਼ਨ ਅਤੇ ਸਰਵ ਸਿਖਿਆ ਮੁਹਿੰਮ ਜਿਹੀਆਂ ਯੋਜਨਾਵਾਂ ਵਿਚ ਅਹਿਮ ਭੂਮਿਕਾ ਨਿਭਾਈ।