ਕਾਬੂਲ : ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਫ਼ੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਅਮਰੀਕੀ ਮੀਡੀਆ ਹਾਊਸ ਸੀ.ਐਨ.ਐਨ. ਰਿਪੋਰਟਰ ਕਲੈਰਿਸਾ ਵਾਰਡ ਬੁਰਕੇ ਪਾ ਕੇ ਰੀਪੋਰਟਿੰਗ ਕਰਦੀ ਵੇਖੀ ਗਈ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਸ ਵਾਰ ਤਾਲਿਬਾਨਾਂ ਦਾ ਰਵਈਆ ਮਿੱਤਰਤਾ ਵਾਲਾ ਹੈ। ਉਸ ਨੇ ਕਿਹਾ ਕਿ ਤਾਲਿਬਾਨ ਇਹ ਵੀ ਨਾਅਰਾ ਲਗਾ ਰਹੇ ਹਨ ਕਿ ਅਮਰੀਕਾ ਦਾ ਖ਼ਾਤਮਾ ਹੋਵੇ। ਉਸ ਨੇ ਕਿਹਾ ਕਿ ਇਹ ਸਾਰਾ ਕੁੱਝ ਦੇਖ ਕੇ ਉਹ ਬਹੁਤ ਹੈਰਾਨ ਹੋ ਰਹੀ ਹੈ। ਕਲੈਰਿਸਾ ਵਾਰਡ ਦੀ ਬੁਰਕੇ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਕਲੈਰਿਸਾ ਵਾਰਡ ਪਹਿਲਾ ਬੁਰਕਾ ਨਹੀਂ ਪਹਿਨਦੀ ਸੀ ਅਤੇ ਹੁਣ ਤਾਲਿਬਾਨ ਦੇ ਆਉਣ ਤੋਂ ਬਾਅਦ ਉਸ ਨੇ ਆਪਣਾ ਪਹਿਰਾਵਾ ਬਦਲ ਲਿਆ ਹੈ। ਦੂਜੇ ਪਾਸੇ ਕਲੈਰਿਸਾ ਵਾਰਡ ਦਾ ਕਹਿਣਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਬੁਰਕਾ ਪਾ ਕੇ ਰੀਪੋਰਟਿੰਗ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਦਾ ਡਰ ਕਾਰਨ ਕਲੈਰਿਸਾ ਨੇ ਆਪਣਾ ਪਹਿਰਾਵਾ ਬਦਲਿਆ ਹੈ ਜਾਂ ਇਸ ਤੋਂ ਪਹਿਲਾਂ ਵੀ ਉਹ ਹਿਜਾਬ ਵਿਚ ਨਜ਼ਰ ਆਈ ਹੈ ਤਾਂ ਇਸ ਸਬੰਧੀ ਉਸ ਨੇ ਆਪਣੇ ਟਵਿਟ ਵਿਚ ਹੈ ਕਿ ਇਹ ਮੈਂ ਪਹਿਲੀ ਵਾਰ ਨਹੀਂ ਪਾਇਆ ਸਗੋਂ ਪਹਿਲਾਂ ਵਿਚ ਇਸ ਨੂੰ ਪਾ ਚੁੱਕੀ ਹੈ। ਇਸ ਤੋਂ ਇਲਾਵਾ 2016 ਵਿਚ ਸੀਰਿਆ ਵਿਚ ਸਿਵਲ ਵਾਰਡ ਦੀ ਕਵਰੇਜ ਦੌਰਾਨ ਉਸ ਨੇ ਬੁਰਕੇ ਵਿਚ ਦੇਖਿਆ ਜਾ ਚੁੱਕਿਆ ਹੈ। ਕਲੈਰਿਸਾ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਉਪਰੰਤ ਇਕੇ ਰੀਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਧੱਕਾ ਲੱਗਾ ਹੈ ਕਿਉਕਿ ਉਨ੍ਹਾਂ ਨੇ ਅਸ਼ਰਫ਼ ਗਨੀ ਸਰਕਾਰ ਸਮੇਂ ਤਾਲਿਬਾਨ ਦੇ ਵਿਰੁਧ ਕਾਫ਼ੀ ਕੁੱਝ ਬੋਲਿਆ ਸੀ ਅਤੇ ਹੁਣ ਉਹ ਨਿਸ਼ਾਨੇ ’ਤੇ ਹਨ।