ਸ਼ਿਮਲਾ : ਸ਼ਿਮਲਾ ਵਿਚ ਸੈਲਾਨੀਆਂ ਦੀ ਆਮਦ ਮੁੜ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਹਨ ਅਤੇ ਯਾਤਰੀਆਂ ਨੇ ਸ਼ਿਮਲਾ ਵੱਲ ਵਹੀਰਾ ਘੱਤ ਲਈਆਂ ਹਨ। ਇਸ ਦੇ ਚਲਦਿਆਂ ਕਾਲਕਾ ਤੋਂ ਸ਼ਿਮਲਾ ਨੂੰ ਚੱਲਣ ਵਾਲੀਆਂ ਹੈਰੀਟੇਜ ਰੇਲ ਗੱਡੀਆਂ ਵਿਚ ਵੀ ਅਗਲੇ ਇਕ ਹਫ਼ਤੇ ਤੱਕ ਲਈ ਐਡਵਾਂਸ ਬੂਕਿੰਗ ਹੋ ਚੁੱਕੀ ਹੈ। ਕਾਲਕਾ ਤੋਂ ਸ਼ਿਮਲਾ ਲਈ 6 ਦੇ ਕਰੀਬ ਗੱਡੀਆਂ ਚਲਦੀਆਂ ਹਨ ਅਤੇ 5 ਰੇਲ ਗੱਡੀਆਂ ਦੀ ਇਕ ਹਫ਼ਤੇ ਪਹਿਲਾਂ ਹੀ ਬੂਕਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲਾਂ ਵਿਚ ਪਹਿਲਾਂ ਤੋਂ ਬੂਕਿੰਗਾਂ ਹੋ ਚੁੱਕੀਆਂ ਹਨ। ਕਾਲਕਾ ਤੋਂ ਸ਼ਿਮਲਾ ਜਾਣ ਵਾਲੀਆਂ ਹੈਰੀਟੇਜ ਰੇਲ ਗੱਡੀਆਂ ਸਬੰਧੀ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੱਡੀ ਗਿਣਤੀ ਵਿਚ ਯਾਤਰੀ ਸ਼ਿਮਲਾ ਆ ਰਹੇ ਹਨ ਅਤੇ ਐਡਵਾਂਸ ਬੂਕਿੰਗ ਚਲ ਰਹੀ ਹੈ। ਹੈਰੀਟੇਜ ਟਰੈਕ ’ਤੇ ਦੌੜ ਵਾਲੀਆਂ ਗੱਡੀਆਂ ਦੀ ਬੂਕਿੰਗ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਆਪਣੇ ਵਹੀਕਲਾਂ ਰਾਹੀਂ ਸ਼ਿਮਲਾ ਪਹੁੰਚਣ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਸ਼ੌਧੀ ਬੈਰੀਅਰ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 8000 ਦੇ ਕਰੀਬ ਵਹੀਕਲ ਸ਼ਿਮਲਾ ਪਹੁੰਚ ਚੁੱਕੇ ਹਨ। ਸ਼ਿਮਲਾ ਵੀ ਮਾਲ ਰੋਡ, ਰਿੱਜ ਇਸ ਤੋਂ ਇਲਾਵਾ ਕੁਫ਼ਰੀ, ਨਾਲਦੇਹਰਾ, ਮਸ਼ੋਬਰਾ ਵਿਚ ਯਾਤਰੀਆਂ ਦੀ ਚਹਿਲ ਵੇਖਣ ਨੂੰ ਮਿਲ ਰਹੀ ਹੈ।