ਮੋਹਾਲੀ : ਮੋਹਾਲੀ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਵਨੀਤ ਬਰਾੜ ਨੇ
ਦੀ ਚੋਣ ਮੁਹਿੰਮ ਨੂੰ ਇਨੀਂ ਦਿਨੀਂ ਵੱਡਾ ਹੁਲਾਰਾ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚੜੂਨੀ, ਉਸ ਤੋਂ ਪਹਿਲਾਂ ਡਾ ਸਵੈਮਾਨ ਵੀ ਰਵਨੀਤ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਗਏ ਸਨ। ਵੀਰਵਾਰ ਨੂੰ ਕੇਸੀ ਸਿੰਘ ਜੋ ਕਿ ਸੁਨਹਿਰਾ ਪੰਜਾਬ ਪਾਰਟੀ ਦੇ ਕਨਵੀਨਰ ਹੋਣ ਦੇ ਨਾਲ ਨਾਲ ਰਿਟਾਇਰਡ ਅੰਬੈਸਡਰ ਅਤੇ ਪ੍ਰਸਿੱਧ ਬੁੱਧੀਜੀਵੀ ਵੀ ਹਨ, ਨੇ ਵੀ ਬਾਰ ਕੌਂਸਲ ਵਿਖੇ ਰਵਨੀਤ ਬਰਾੜ ਦੇ ਹੱਕ ਵਿਚ ਚੋਣ ਪ੍ਰਚਾਰ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਸੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਅਰਵਿੰਦ ਕੇਜਰੀਵਾਲ ਵਿਸ਼ਵਾਸ ਕਰਨ ਦੇ ਲਾਇਕ ਵਿਅਕਤੀ ਨਹੀਂ ਹੈ। ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਮਾਫੀਆ ਰਾਜ ਦੀ ਸਰਪ੍ਰਸਤੀ ਹਾਸਲ ਹੈ ਅਤੇ ਕਾਂਗਰਸ ਪਾਰਟੀ ਨੇ ਮਾਫੀਆ ਨੂੰ ਚਲਾਉਣ ਲਈ ਹੀ ਪਿਛਲੇ ਪੰਜ ਸਾਲ ਵਿੱਚ ਕੰਮ ਕੀਤਾ ਹੈ।
ਇਸ ਮੌਕੇ ਬੋਲਦਿਆਂ ਰਵਨੀਤ ਬਰਾੜ ਨੇ ਕਿਹਾ ਕਿ ਮੋਹਾਲੀ ਹਲਕਾ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਹਲਕਿਆਂ ਵਿੱਚੋਂ ਇਕ ਹੈ। ਇਥੋਂ ਦੇ ਵੋਟਰ ਸੂਝਵਾਨ ਅਤੇ ਸਿਆਣੇ ਹਨ ਅਤੇ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਪਾਰਟੀਆਂ ਬਦਲਣ ਵਾਲੇ ਰਵਾਇਤੀ ਆਗੂਆਂ ਦੀਆਂ ਕੋਝੀਆਂ ਚਾਲਾਂ ਨੂੰ ਵੀ ਬਾਖੂਬੀ ਸਮਝਦੇ ਹਨ।
ਬਰਾੜ ਨੇ ਅੱਗੇ ਕਿਹਾ ਕਿ ਮੋਰਚਾ ਰਵਾਇਤੀ ਪਾਰਟੀਆਂ ਤੋਂ ਹਟ ਕੇ ਚੋਣ ਲੜ ਰਿਹਾ ਹੈ। ਉਨ੍ਹਾਂ ਵਕੀਲ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਹਾਲੀ ਹਲਕੇ ਵਿਚ ਸੰਯੁਕਤ ਸਮਾਜ ਮੋਰਚਾ ਸਭ ਤੋਂ ਘੱਟ ਖਰਚੇ ਵਿੱਚ ਸਭ ਤੋਂ ਧਨਾਢ ਵਿਅਕਤੀਆਂ ਨਾਲ ਧਨਾਢ ਉਮੀਦਵਾਰਾਂ ਨਾਲ ਚੋਣ ਲੜ ਰਿਹਾ ਹੈ
ਬਰਾੜ ਨੇ ਕਿਹਾ ਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕੀ ਲੀਕ ਤੋਂ ਹਟ ਕੇ ਚੋਣਾਂ ਲੜਨ ਅਤੇ ਲੋਕਾਂ ਨੂੰ ਨਿਵੇਕਲਾ ਪ੍ਰਸ਼ਾਸਨ ਦੇਣ ਦੀ ਪਹਿਲੀ ਕੜੀ ਦੇ ਤਹਿਤ ਕੋਈ ਫਾਲਤੂ ਨਾ ਖ਼ਰਚਾ ਨਾ ਕਰਦੇ ਹੋਏ ਵੋਟਾਂ ਵਾਲੇ ਦਿਨ ਹਲਕੇ ਵਿੱਚ ਕੋਈ ਪੋਲਿੰਗ ਬੂਥ ਲਗਾਉਣ ਦੀ ਜ਼ਰੂਰਤ ਨਹੀਂ ਲਗਾਇਆ ਜਾਵੇਗਾ। ਤਾਂ ਜੋ ਲੋਕਾਂ ਦਾ ਪੈਸਾ ਫਾਲਤੂ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਅਧਿਕਾਰੀ ਵੀ ਇਸ ਗੱਲੋਂ ਹੈਰਾਨ ਹਨ ਕਿ ਇਕ ਪਾਸੇ ਬਾਕੀ ਉਮੀਦਵਾਰ ਆਪਣੇ ਖਾਤੇ ਵਿੱਚ ਪੈ ਰਹੇ ਚੋਣ ਖਰਚੇ ਨੂੰ ਲੈ ਕੇ ਹੋ ਹੱਲਾ ਮਚਾਉਂਦੇ ਹਨ ਪ੍ਰੰਤੂ ਸੰਯੁਕਤ ਸਮਾਜ ਮੋਰਚਾ ਕੋਈ ਜ਼ਿਆਦਾ ਖ਼ਰਚ ਕਰ ਹੀ ਨਹੀਂ ਰਿਹਾ। ਲੋਕ ਆਪ ਮੁਹਾਰੇ ਸੰਯੁਕਤ ਸਮਾਜ ਮੋਰਚੇ ਨਾਲ ਜੁੜ ਰਹੇ ਹਨ ਅਤੇ ਉਸ ਨੂੰ ਸਮਰਥਨ ਦੇ ਰਹੇ ਹਨ।