ਮੋਹਾਲੀ : ਅੱਜ ਮੋਹਾਲੀ ਵਿੱਚ ਗੋਰਮਿੰਟ ਟੀਚਰ ਯੂਨੀਅਨ ਮੋਹਾਲੀ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਵਿਚ ਸਮੂਹ ਜਿਲ੍ਹਾ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ ਨੇ ਕਿਹਾ ਪ੍ਰਾਇਮਰੀ ਸਕੂਲਾਂ ਦਾ ਬਜਟ ਨਾ ਆਉਣ ਕਰਕੇ ਬਹੁਤ ਸਾਰੇ ਅਧਿਆਪਕ ਤਨਖਾਹਾਂ ਤੋਂ ਵਾਂਝੇ ਹਨ, ਜੇ ਇਸ ਮਹੀਨੇ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲੀਆਂ ਤਾਂ ਇਸ ਬਾਰੇ 4 ਮਾਰਚ ਨੂੰ ਐਕਸ਼ਨ ਕੀਤਾ ਜਾਵੇਗਾ। ਵਿਭਾਗ ਵੱਲੋਂ ਸਮੇਂ ਸਮੇਂ ਤੇ ਇੱਕ ਦਿਨ ਵਿਚ ਹੀ ਖਰਚ ਕਰਨ ਲਈ ਅਧਿਆਪਕਾਂ ਤੇ ਮਾਨਸਿਕ ਬੋਝ ਪਾਇਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਰੁਝਾਨ ਹੈ। ਇਸੇ ਤਰ੍ਹਾਂ ਪੇਪਰਾਂ ਦੀਆਂ ਪੀ ਦੀ ਐੱਫ ਭੇਜਕੇ ਹਜਾਰਾਂ ਕਾਪੀਆਂ ਕਰਨ ਨੂੰ ਕਹਿ ਦਿੱਤਾ ਜਾਂਦਾ ਹੈ ਜਿਸ ਲਈ ਬਹੁਤ ਸਾਰੇ ਸਕੂਲ ਖੱਜਲ ਖੁਆਰੀ ਦਾ ਸਾਹਮਣਾ ਕਰਦੇ ਹਨ। ਅਜਿਹੀਆਂ ਹੋਰਨਾਂ ਬਹੁਤ ਸਮੱਸਿਆਂਵਾਂ ਦਾ ਸਕੂਲਾਂ ਨੂੰ ਹਰ ਰੋਜ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਜਲਦੀ ਹੀ ਜਿਲ੍ਹਾ ਅਧਿਕਾਰੀਆਂ ਨੂੰ ਜਥੇਬੰਦੀ ਦਾ ਵਫਦ ਮਿਲੇਗਾ। ਇਸ ਦੌਰਾਨ ਸਮੂਹ ਕਏਡਰ ਦੀਆਂ ਪ੍ਰਮੋਸ਼ਨ ਜਲਦੀ ਕਰਨ ਦੀ ੱੱਮਨੰਗ ਕੀਤੀ। ਇਸ ਸਮੇ ਬਲਬੀਰ ਸਿੰਘ, ਗੁਰਪ੍ਰੀਤ ਪਾਲ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਚੁੰਬਰ,ਸ਼ਮਸ਼ੇਰ ਸਿੰਘ, ਮਨਜਿੰਦਰ ਸਿੰਘ, ਰਵਿੰਦਰ ਸਿੰਘ, ਅਮਰੀਕ ਸਿੰਘ ਸਮਗੋਲੀ, ਆਤਮਾ ਸਿੰਘ, ਚਰਨਿੰਦਰ ਸਿੰਘ, ਸਰਦੂਲ ਸਿੰਘ, ਸੁਖਵਿੰਦਰ ਸਿੰਘ, ਬਲਰਾਜ ਸਿੰਘ, ਹਰਜੀਤ ਸਿੰਘ ਸੱਗੂ ਆਦਿ ਅਧਿਆਪਕ ਆਗੂ ਹਾਜਰ ਸਨ।