ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇ ਵਾਲਾ ਤੇ ਘਮੰਡੀ ਸੀ। ਕਿਸੇ ਨਾਲ਼ ਵੀ ਪਿਆਰਾ ਨਾਲ ਨਹੀਂ ਰਹਿੰਦਾ।ਬਾਕੀ ਜਾਨਵਰ ਵੀ ਉਸ ਤੋਂ ਡਰਦੇ ਸਨ।ਇੱਕ ਵਾਰ ਉੱਥੇ ਬਹੁਤ ਸਾਰੀ ਬਰਫ਼ ਪੈ ਗਈ। ਸਾਰੇ ਜਾਨਵਰਾਂ ਦੇ ਘਰ ਬਰਫ਼ ਪੈ ਜਾਣ ਨਾਲ ਟੁੱਟ ਗਏ। ਸ਼ੇਰ ਦਾ ਘਰ ਨਹੀਂ ਟੁੱਟਿਆ।ਫਿਰ ਉਨ੍ਹਾਂ ਜਾਨਵਰਾਂ ਨੇ ਆਪਣੇ - ਆਪਣੇ ਨਵੇਂ ਘਰ ਬਣਾ ਲਏ।ਕੁਝ ਸਮੇਂ ਬਾਅਦ ਪਹਾੜ ਤੋਂ ਇੱਕ ਬਹੁਤ ਵੱਡਾ ਪੱਥਰ ਆਇਆ ਅਤੇ ਉਸ ਨੇ ਸ਼ੇਰ ਦਾ ਘਰ ਤੋੜ ਦਿੱਤਾ। ਸ਼ੇਰ ਨੇ ਬਾਕੀ ਜਾਨਵਰਾਂ ਨੂੰ ਕਿਹਾ ਕਿ ਮੈਨੂੰ ਆਪਣੇ ਘਰ ਵਿੱਚ ਰਹਿਣ ਲਈ ਥੋੜ੍ਹੀ ਜਿਹੀ ਥਾਂ ਦੇ ਦਿਓ। ਬਾਕੀ ਜਾਨਵਰਾਂ ਨੇ ਉਸ 'ਤੇ ਤਰਸ ਖਾ ਕੇ ਉਸ ਨੂੰ ਰਹਿਣ ਲਈ ਘਰ ਦੇ ਦਿੱਤਾ।ਸ਼ੇਰ ਹੁਣ ਆਰਾਮ ਨਾਲ ਰਹਿਣ ਲੱਗ ਪਿਆ।
ਸਿੱਖਿਆ : ਸਾਨੂੰ ਸਭ ਨਾਲ ਰਲ - ਮਿਲ ਕੇ ਰਹਿਣਾ ਚਾਹੀਦਾ ਹੈ।
ਰਾਜਿੰਦਰ ਸਿੰਘ , ਜਮਾਤ : ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ : ਰੂਪਨਗਰ (ਪੰਜਾਬ ) ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ
ਇਸ ਆਰਟੀਕਲ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ ਜੀ