Wednesday, April 16, 2025

Chandigarh

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ ਵਿਸ਼ਵ ਹਲਕਾਅ ਵਿਰੋਧੀ ਦਿਵਸ

September 29, 2022 05:26 PM
SehajTimes

ਕੁੱਤਿਆਂ ਤੇ ਹੋਰ ਜਾਨਵਰਾਂ ਨਾਲ ਲਾਡ-ਪਿਆਰ ਕਰਨ ਸਮੇਂ ਸਾਵਧਾਨੀ ਜ਼ਰੂਰੀ: ਸਿਵਲ ਸਰਜਨ

ਐਸ.ਏ.ਐਸ ਨਗਰ  : ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਿਸ਼ਵ ਹਲਕਾਅ (ਰੇਬੀਜ਼) ਵਿਰੋਧੀ ਦਿਵਸ  ਮਨਾਇਆ ਗਿਆ। ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਤੇ ਹੋਰ ਸਿਹਤ ਅਧਿਕਾਰੀਆਂ ਵਲੋਂ ਇਸ ਦਿਨ ਦੀ ਮਹੱਤਤਾ ਦਰਸਾਉਂਦਾ ਪੋਸਟਰ ਵੀ ਜਾਰੀ ਕੀਤਾ ਗਿਆ। ਸਿਵਲ ਸਰਜਨ ਨੇ ਦਸਿਆ ਕਿ ਇਸ ਦਿਵਸ ਦਾ ਮੰਤਵ ਲੋਕਾਂ ਨੂੰ ਕੁੱਤਿਆਂ ਜਾਂ ਹੋਰ ਜਾਨਵਰਾਂ ਦੇ ਹਲਕਾਅ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਹੈ। ਇਹ ਦਿਨ ਉਘੇ ਫ਼ਰਾਂਸੀਸੀ ਬਾਇਉਲੋਜਿਸਟ ਲੂਇਸ ਪਾਸਚਰ ਦੀ ਯਾਦ ਵਿਚ ਵੀ ਮਨਾਇਆ ਜਾਂਦਾ ਹੈ ਜਿਸ ਨੇ ਦੁਨੀਆਂ ਵਿਚ ਸਭ ਤੋਂ ਪਹਿਲੀ ਰੇਬੀਜ਼ ਵਿਰੋਧੀ ਵੈਕਸੀਨ ਤਿਆਰ ਕੀਤੀ ਸੀ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਰੇਬੀਜ਼ ਮਨੁੱਖਾਂ ਅਤੇ ਜਾਨਵਰਾਂ ਦੋਹਾਂ ਲਈ ਘਾਤਕ ਬੀਮਾਰੀ ਹੈ। ਇਹ ਮਨੁੱਖਾਂ ਨੂੰ ਕੁੱਤੇ, ਬਿੱਲੀ, ਬਾਂਦਰ ਆਦਿ ਜਾਨਵਰਾਂ ਦੇ ਵੱਢਣ ਨਾਲ ਹੋ ਸਕਦਾ ਹੈ ਪਰ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੁੱਤੇ ਜਾਂ ਹੋਰ ਜਾਨਵਰਾਂ ਦੇ ਵੱਢਣ ਨੂੰ ਅਣਦੇਖਾ ਕਰ ਦਿਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਦੇ ਵੱਢਣ ਜਾਂ ਪੰਜੇ ਮਾਰਨ ਜਾਂ ਲਾਰ ਨਾਲ ਇਨਸਾਨ ਨੂੰ ਹਲਕਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਕੁੱਤੇ ਜਾਂ ਬਿੱਲੀ ਨੂੰ 3 ਮਹੀਨਿਆਂ ਦੀ ਉਮਰ ’ਤੇ ਰੇਬੀਜ਼ ਦਾ ਟੀਕਾ ਲਗਵਾਇਆ ਜਾਵੇ। ਕੁੱਤੇ ਦੇ ਵੱਢਣ ’ਤੇ ਸਾਰੇ ਚਾਰ ਟੀਕੇ ਲਗਵਾਉਣੇ ਜ਼ਰੂਰੀ ਹਨ ਜੋ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲਬਧ ਹਨ।
  ਇਸ ਮੌਕੇ ਡਾ. ਸ਼ਲਿੰਦਰ ਕੌਰ ਨੇ ਆਖਿਆ ਕਿ ਕਈ ਲੋਕ ਘਰਾਂ ਵਿਚ ਜਾਨਵਰ ਖ਼ਾਸਕਰ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ ਅਤੇ ਉਨ੍ਹਾਂ ਨਾਲ ਅਕਸਰ ਲਾਡ-ਪਿਆਰ ਕਰਦੇ ਰਹਿੰਦੇ ਹਨ ਪਰ ਅਜਿਹਾ ਕਰਦੇ ਸਮੇਂ ਸਾਵਧਾਨੀ ਬਹੁਤ ਜ਼ਰੂਰੀ ਹੈ। ਘਰਾਂ ਵਿਚ ਰੱਖੇ ਜਾਣ ਵਾਲੇ ਜਾਨਵਰਾਂ ਦੀ ਲਗਾਤਾਰ ਜਾਂਚ ਅਤੇ ਟੀਕਾਕਰਨ ਵੀ ਕਰਵਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਹਾਲਤ ਵਿਚ ਮਨੁੱਖ ਖ਼ਤਰਨਾਕ ਬੀਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨਾਲ ਮੇਲ-ਮਿਲਾਪ ਸਮੇਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਪਸ਼ੂਆਂ ਨਾਲ ਬਹੁਤੀ ਨੇੜਤਾ ਖ਼ਤਰਨਾਕ ਹੋ ਸਕਦੀ ਹੈ। ਜਾਨਵਰਾਂ ਵਿਚ ਹਲਕਾਅ ਹੋਣ ਦੇ ਲੱਛਣਾਂ ਵਿਚ ਜਾਨਵਰਾਂ ਦੇ ਵਿਹਾਰ ਅਤੇ ਭੌਂਕਣ ਦੀ ਆਵਾਜ਼ ਵਿਚ ਬਦਲਾਅ, ਬੇਲੋੜੀ ਉਤੇਜਨਾ, ਪਾਣੀ ਤੋਂ ਡਰ, ਮੂੰਹ ਵਿਚੋਂ ਜ਼ਿਆਦਾ ਲਾਰ ਨਿਕਲਣਾ, ਲਕਵਾ ਹੋਣਾ, ਬਿਨਾਂ ਕਿਸੇ ਕਾਰਨ ਵੱਢਣਾ ਆਦਿ ਸ਼ਾਮਲ ਹਨ।
ਇਸ ਮੌਕੇ ਡਾ. ਹਰਮਨਦੀਪ ਕੌਰ, ਪੀ.ਏ. ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਆਦਿ ਅਧਿਕਾਰੀ ਵੀ ਹਾਜ਼ਰ ਸਨ।

Have something to say? Post your comment

 

More in Chandigarh

ਮੁੱਖ ਮੰਤਰੀ 12 ਅਪ੍ਰੈਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ ਐਨ.ਐਫ.ਐਸ.ਏ. ਲਾਭਪਾਤਰੀਆਂ ਦੀ 100 ਫ਼ੀਸਦ ਈ-ਕੇ.ਵਾਈ.ਸੀ. ਸਥਿਤੀ ਦੀ ਕੀਤੀ ਸਮੀਖਿਆ

ਅਨੁਸੂਚਿਤ ਜਾਤੀ ਭਾਈਚਾਰੇ ਲਈ ਵੱਡਾ ਤੋਹਫ਼ਾ; ਮੁੱਖ ਮੰਤਰੀ ਨੇ ਲਾਅ ਅਫ਼ਸਰਾਂ ਦੀ ਨਿਯੁਕਤੀ ਲਈ ਲਿਆ ਇਤਿਹਾਸਕ ਫੈਸਲਾ

ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗ੍ਰਿਫਤਾਰ

ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ: ਲਾਲਜੀਤ ਸਿੰਘ ਭੁੱਲਰ

ਪੀ.ਐਮ. ਇੰਟਰਨਸ਼ਿਪ ਸਕੀਮ ਲਈ ਹੁਣ 15 ਅਪ੍ਰੈਲ 2025 ਤੱਕ ਵੈਬਸਾਈਟ https://pminternship.mca.gov.in ਤੇ ਹੋ ਸਕਦਾ ਹੈ ਅਪਲਾਈ

ਕਿਸਾਨਾਂ ਦੇ ਰੋਹ ਕਾਰਨ ਵਿੱਤ ਮੰਤਰੀ ਦਾ ਪ੍ਰੋਗਰਾਮ ਕੀਤਾ ਰੱਦ 

ਅੰਮ੍ਰਿਤਸਰ ਵਿੱਚ ਹੋਈ ਹਾਲੀਆ ਗ੍ਰਿਫਤਾਰੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਵਿੱਚ ਹੋਰਨਾਂ ਰਾਜਾਂ ਦੇ ਇਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਨੂੰ ਵਧਾਇਆ: ਹਰਪਾਲ ਸਿੰਘ ਚੀਮਾ

ਮੋਹਾਲੀ ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਸ-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ

ਡੀ ਸੀ ਕੋਮਲ ਮਿੱਤਲ ਨੇ ਮੋਹਾਲੀ ਅਤੇ ਮਾਜਰੀ ਬਲਾਕਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ