ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬ ਦਾ ਮਾਨ ਸ਼ਾਨ ਤਾਂ ਹਨ, ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਗਾਇਕੀ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਸਾਫ-ਸੁਥਰੀ ਤੇ ਦਿਲ ਛੂਹ ਲੈਣ ਵਾਲੀ ਗਾਇਕੀ ਲਈ ਜਾਣੇ ਜਾਂਦੇ ਗੁਰਦਾਸ ਮਾਨ ਨੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿੱਚ ਵੀ ਆਪਣੇ ਲਈ ਇੱਕ ਖਾਸ ਜਗ੍ਹਾ ਬਣਾ ਲਈ ਹੈ. ਇਸੇ ਦੇ ਚੱਲਦਿਆਂ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕਹਾਣੀਕਾਰ ਵਰਿਆਮ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ ਨੂੰ ਇਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ । ਦੱਸ ਦੇਈਏ ਕਿ ਗੁਰਦਾਸ ਮਾਨ ਨੇ ਅਜਿਹੇ ਗੀਤ ਗਾਏ ਹਨ, ਜੋ ਨਾ ਸਿਰਫ ਨੌਜਵਾਨਾਂ ਨੂੰ ਸਗੋਂ ਬੱਚਿਆ-ਬੁੱਢਿਆਂ ਤੱਕ ਦੀ ਪਸੰਦ ਬਣ ਗਏ, ਇਨ੍ਹਾਂ ਵਿੱਚ ‘ਚ ‘ਲੱਖ ਪਰਦੇਸੀ ਹੋਈਏ’, ‘ਰੋਟੀ ਹੱਕ ਦੀ ਖਾਈਏ ਜੀ’, ‘ਪਿੰਡ ਦੀਆਂ ਗਲੀਆਂ’, ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੇ ਗੀਤ ਸ਼ਾਮਲ ਹਨ, ਜਿਨ੍ਹਾਂ ਵਿੱਚ ਕੋਈ ਨਾ ਕੋਈ ਬਹੁਤ ਖੂਬਸੂਰਤ ਸੁਨੇਹਾ ਤੇ ਯਾਦਾਂ ਤਰੋ-ਤਾਜ਼ਾ ਕਰਵਾਈਆਂ ਗਈਆਂ ਹਨ। ਗੁਰਦਾਸ ਮਾਨ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤਾਂ ਮੰਨੇ ਹੀ ਜਾਂਦੇ ਹਨ, ਇਸ ਦੇ ਨਾਲ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ‘ਯਾਰੀਆਂ’, ‘ਮਿੰਨੀ ਪੰਜਾਬ’, ‘ਦਿਲ ਵਿਲ ਪਿਆਰ ਵਿਆਰ’ ਦੇ ਨਾਂ ਸ਼ਾਮਲ ਹਨ।