ਕਈ ਲੋਕਾਂ ਬੁਰੀਆਂ ਆਦਤਾਂ ਵਿੱਚੋਂ ਇੱਕ ਨਹੁੰ ਚੁਬਾਉਣ ਦੀ ਵੀ ਆਦਤ ਹੁੰਦੀ ਹੈ। ਕਈ ਬੱਚਿਆਂ ਕਈ ਵੱਡੇ ਲੋਕ ਵੀ ਆਪਣੇ ਨਹੁੰ ਚੁਬਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਹੁੰ ਚੁਬਾਉਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇੱਕ ਖੋਜ ਮੁਤਾਬਕ ਦੁਨੀਆ ਭਰ 'ਚ 30 ਫੀਸਦੀ ਆਬਾਦੀ ਨਹੁੰ ਚੁਬਾਉਣ ਦੀ ਆਦਤ ਤੋਂ ਪੀੜਤ ਹੈ। ਜਾਣੋ ਨਹੁੰ ਚੁਬਾਉਣ ਦੇ ਗੰਭੀਰ ਨੁਕਸਾਨ।
ਰਿਪੋਰਟਾਂ ਮੁਤਾਬਕ ਨਹੁੰ ਚੁਬਾਉਣ ਦੀ ਆਦਤ ਨਾਲ ਬੈਕਟੀਰੀਆ ਦੀ ਲਾਗ ਹੋ ਸਕਦੀ ਹੈ। ਇਸ ਕਾਰਨ ਨਹੁੰ ਚੁਬਾਉਣੇ ਬੰਦ ਕਰ ਦੇਣੇ ਚਾਹੀਦੇ ਹਨ। ਨਹੁੰ ਚੁਬਾਉਣ ਦੀ ਆਦਤ ਤੁਹਾਡੇ ਦੰਦਾਂ ਤੇ ਮਸੂੜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਨਹੁੰ ਚੁਬਾਉਣ ਨਾਲ ਦੰਦਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ, ਦੰਦਾਂ ਵਿੱਚ ਤਰੇੜਾਂ ਆ ਸਕਦੀਆਂ ਹਨ ਤੇ ਦੰਦਾਂ 'ਤੇ ਧੱਬੇ ਵੀ ਜੰਮ ਸਕਦੇ ਹਨ। ਇਸ ਦੇ ਨਾਲ ਹੀ ਦੰਦਾਂ ਦੇ ਢਿੱਲੇ ਹੋਣ ਤੇ ਡਿੱਗਣ ਦਾ ਵੀ ਖਤਰਾ ਰਹਿੰਦਾ ਹੈ। ਨਹੁੰ ਚੁਬਾਉਣ ਦੀ ਆਦਤ ਤੁਹਾਡੇ ਮਸੂੜਿਆਂ ਨੂੰ ਵੀ ਕਮਜ਼ੋਰ ਕਰ ਸਕਦੀ ਹੈ।
ਜੇਕਰ ਬਚਪਨ ਵਿੱਚ ਨਹੁੰ ਚੁਬਾਉਣ ਦੀ ਆਦਤ ਨਾ ਛੱਡੀ ਜਾਵੇ ਤਾਂ ਦੰਦ ਵੀ ਟੇਢੇ ਹੋ ਸਕਦੇ ਹਨ। ਦਰਅਸਲ, ਜਦੋਂ ਅਸੀਂ ਨਹੁੰਆਂ ਨੂੰ ਦੰਦਾਂ ਨਾਲ ਚੁਬਾਉਂਦੇ ਹਾਂ, ਤਾਂ ਅਸੀਂ ਇਸ ਲਈ ਸਿਰਫ ਇੱਕ ਜਾਂ ਦੋ ਦੰਦਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਦੰਦਾਂ ਨਾਲ ਲਗਾਤਾਰ ਚੁਬਾਉਣ ਨਾਲ ਦੰਦਾਂ ਦੀ ਪਕੜ ਢਿੱਲੀ ਹੋ ਜਾਂਦੀ ਹੈ ਤੇ ਇਹ ਆਪਣੀ ਸ਼ਕਲ ਬਦਲਣ ਲੱਗ ਪੈਂਦੇ ਹਨ।