1 ਅਕਤੂਬਰ ਤੋਂ ਕਾਰਾਂ ਦੀ ਸੁਰੱਖਿਆ ਸਬੰਧੀ ਮਾਪਦੰਡ ਮਿੱਥਣ ਦਾ ਕੰਮ ਭਾਰਤੀ ਏਜੰਸੀ ਵੱਲੋਂ ਕੀਤਾ ਜਾਇਆ ਕਰੇਗਾ। ਭਾਰਤ ਨਵੀਂ ਕਾਰ ਮੁਲਾਂਕਣ ਪ੍ਰੋਗਰਾਮ (ਭਾਰਤ-ਐਨਸੀਏਪੀ) ਦੀ ਸ਼ੁਰੂਆਤ ਕੇਂਦਰੀ ਸੜਕ ਆਵਾਜਾਈ ਰਾਜ ਮੰਤਰੀ ਨਿਤਿਨ ਗਡਕਰੀ ਨੇ ਇਕ ਸਮਾਗਮ ਦੌਰਾਨ ਕੀਤੀ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਹਰ ਸਾਲ ਦੇਸ਼ ਵਿੱਚ 1.50 ਲੱਖ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗੁਆਉਂਦੇ ਹਨ। ਇਸ ਤੋਂ ਇਲਾਵਾ ਲੋਕ ਵੀ ਵਾਹਨਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਵਾਹਨਾਂ ਦੀ ਟੈਸਟਿੰਗ ਲਈ ਵਿਸ਼ਵ ਪੱਧਰ ’ਤੇ ਇਹ ਖ਼ਰਚਾ 2.5 ਕਰੋੜ ਹੈ ਪਰ ਭਾਰਤ-ਐਨਸੀਏਪੀ ਦੇ ਤਹਿਤ ਵਾਹਨਾਂ ਦੀ ਟੈਸਟਿੰਗ ਲਾਗਤ 60 ਲੱਖ ਦੇ ਕਰੀਬ ਹੋ ਜਾਵੇਗੀ ਜਿਸ ਨਾਲ ਸਥਾਨਕ ਏਜੰਸੀ ਤੋਂ ਟੈਸਟ ਕਰਵਾਉਣ ’ਤੇ 75 ਫ਼ੀ ਸਦੀ ਘੱਟ ਖ਼ਰਚ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ੀ ਏਜੰਸੀਆਂ ਗਲੋਬਲ ਐਨਸੀਏਪੀ ਅਤੇ ਲੈਟਿਨ ਐਨਸੀਏਪੀ ਭਾਰਤੀ ਕਾਰਾਂ ਨੂੰ 0 ਤੋਂ ਲੈ ਕੇ 5 ਤੱਕ ਦੇ ਮਾਪਦੰਡ ਦਾ ਟੈਸਟ ਕਰਦੀਆਂ ਸਨ ਪਰ ਇਹ ਟੈਸਟਿੰਗ ਭਾਰਤੀ ਹਾਲਤਾਂ ਦੇ ਅਨੁਸਾਰ ਠੀਕ ਨਹੀਂ ਹੁੰਦੇ ਸਨ।