ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਇਸਰੋ ਕਮਾਂਡ ਸੈਂਟਰ ਵਿੱਚ ਚੰਦਰਯਾਨ-3 ਦੇ ਵਿਗਿਆਨੀਆਂ ਦੀ ਟੀਮ ਨੂੰ ਮਿਲੇ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ, ‘‘ਮੈਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਸੀ। ਸਲੂਟ ਤੁਹਾਡੀ ਮਿਹਨਤ ਨੂੰ...ਸਲੂਟ ਤੁਹਾਡੇ ਸਬਰ ਨੂੰ...ਸਲੂਟ ਤੁਹਾਡੀ ਲਗਨ ਨੂੰ...ਸਲੂਟ ਤੁਹਾਡੀ ਜੀਵਟਤਾ ਨੂੰ...ਸਲੂਟ ਤੁਹਾਡੇ ਜਜਬੇ ਨੂੰ..। ਇਸ ਤੋਂ ਇਲਾਵਾ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੈਂ ਸਾਊਥ ਅਫ਼ਰੀਕਾ ਵਿੱਚ ਸੀ, ਉਸਤੋਂ ਬਾਅਦ ਮੈਂ ਗ੍ਰੀਸ ਵਿੱਚ ਚਲਾ ਗਿਆ ਪਰ ਮੇਰਾ ਮਨ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੀ ਸੀ। ਉਨ੍ਹਾਂ ਕਿਹਾ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਤੁਹਾਡੇ ਅੱਗੇ ਸਿਰ ਝੁਕਾਵਾਂ। ਪਰ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਜਲਦੀ ਤੋਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ।
ਭਾਰਤ ਹਰ ਸਾਲ 23 ਅਗੱਸਤ ਨੂੰ ਮਨਾਵੇਗਾ ਨੈਸ਼ਨਲ ਸਪੇਸ ਡੇ
ਇਸ ਮੌਕੇ ਇਸਰੋ ਕਮਾਂਡ ਸੈਂਟਰ ਵਿੱਚ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਤਿੰਨ ਐਲਾਨ ਵੀ ਕੀਤੇ ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਕਿ 23 ਅਗੱਸਤ ਨੂੰ ਹਰ ਸਾਲ ਭਾਰਤ ਨੈਸ਼ਨਲ ਸਪੇਸ ਡੇ ਮਨਾਵੇਗਾ। ਦੂਜਾ ਚੰਦ ’ਤੇ ਜਿਥੇ ਲੈਂਡਰ ਉਤਰਿਆ, ਉਸ ਜਗ੍ਹਾ ਨੂੰ ਸ਼ਿਵ ਸ਼ਕਤੀ ਪੁਆਇੰਟ ਆਖਿਆ ਜਾਵੇਗਾ। ਤੀਸਰਾ ਚੰਦ ’ਤੇ ਜਿਸ ਜਗ੍ਹਾ ਚੰਦਰਯਾਨ-2 ਦੇ ਨਿਸ਼ਾਨ ਹਨ ਉਸ ਨੂੰ ‘ਤਿਰੰਗਾ’ ਆਖਿਆ ਜਾਵੇਗਾ।