1 ਜੁਲਾਈ ਤੋਂ ਸ਼ੁਰੂ ਹੋਈ 62 ਦਿਨਾਂ ਦੀ ਅਮਰਨਾਥ ਯਾਤਰਾ ਅੱਜ 31 ਅਗਸਤ 2023 ਨੂੰ ਸਮਾਪਤ ਹੋਵੇਗੀ। ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਦੇ ਦਰਸ਼ਨਾਂ ਨਾਲ ਹੋਵੇਗੀ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਪਹਿਲਗਾਮ ‘ਚ ਸਥਿਤ ਅਮਰਨਾਥ ਗੁਫਾ ‘ਚ ਸਥਾਪਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਇਸ ਵਾਰ ਵੀ ਲੱਖਾਂ ਸ਼ਰਧਾਲੂ ਇਕੱਠੇ ਹੋਏ। ਜੰਮੂ-ਕਸ਼ਮੀਰ ਦੇ ਅਮਰਨਾਥ ਗੁਫਾ ਮੰਦਰ ‘ਚ ਅੱਜ ਸਵੇਰ ਦੀ ਆਰਤੀ ਕੀਤੀ ਗਈ।
ਛੜੀ ਮੁਬਾਰਕ 26 ਅਗਸਤ ਨੂੰ ਸ੍ਰੀਨਗਰ ਦੇ ਇਕ ਅਖਾੜੇ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਸੀ, ਜੋ ਅੱਜ ਪਵਿੱਤਰ ਗੁਫਾ ਪਹੁੰਚੀ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ‘ਚ ਚੜ੍ਹਦੇ ਸੂਰਜ ਦੇ ਨਾਲ-ਨਾਲ ਪਵਿੱਤਰ ਗੁਫਾ ‘ਚ ਸਥਾਪਿਤ ਹੋਣ ਤੋਂ ਬਾਅਦ ਇਸ ਨੂੰ ਵਾਪਸ ਸ਼੍ਰੀਨਗਰ ਦੇ ਅਖਾੜੇ ‘ਚ ਲਿਜਾਇਆ ਜਾਵੇਗਾ। ਦੱਸ ਦੇਈਏ ਕਿ ਭਗਵੇਂ ਕੱਪੜੇ ਵਿੱਚ ਲਪੇਟੀ ਭਗਵਾਨ ਸ਼ਿਵ ਦੀ ਸੋਟੀ ਨੂੰ ਛੜੀ ਮੁਬਾਰਕ ਕਿਹਾ ਜਾਂਦਾ ਹੈ। ਹਰ ਸਾਲ ਅਮਰਨਾਥ ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਯਾਤਰਾ ਨਾਲ ਹੁੰਦੀ ਹੈ।
ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਨੇ 6 ਅਗਸਤ ਨੂੰ 37 ਦਿਨਾਂ ਬਾਅਦ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਗਿਣਤੀ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 4 ਲੱਖ 17 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਜਦੋਂ ਕਿ ਪਿਛਲੇ ਸਾਲ ਪੂਰੇ ਸੀਜ਼ਨ ਵਿੱਚ 3 ਲੱਖ 65 ਹਜ਼ਾਰ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ ਸਨ।