ਰੋਹਿਤ ਹੀ ਰਹਿਣਗੇ ਕਪਤਾਨ,ਸੱਟ ਕਾਰਨ ਬਾਹਰ ਹੋਏ ਕੇਐਲ ਰਾਹੁਲ ਦੀ ਵਾਪਸੀ ਲਗਭਗ ਤੈ ਹੈ।ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਅੱਜ ਐਲਾਨ ਕਰਨਗੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.)ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਕਰਨ ਜਾ ਰਿਹਾ ਹੈ।ਦੱਸ ਦਈਏ ਕਿ ਮੁੱਖ ਚੋਣਕਾਰ ਅਜੀਤ ਅਗਰਕਰ ਸ਼੍ਰੀਲੰਕਾ ਵਿੱਚ ਹਨ ਅਤੇ ਉੱਥੇ ਹੀ ਮੀਡੀਆ ਦੇ ਸਾਹਮਣੇ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਜਾਵੇਗਾ।ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਜਾਵੇਗਾ
ਬੀਸੀਸੀਆਈ ਅੱਜ ਜਿਸ ਟੀਮ ਦੀ ਚੋਣ ਕਰੇਗਾ 28 ਸਤੰਬਰ ਤਕ ਆਈਸੀਸੀ ਦੀ ਮਨਜ਼ੂਰੀ ਤੌ ਬਿਨਾਂ ਬਦਲਿਆ ਨਹੀ ਜਾ ਸਕਦਾ ਹੈ। ਟੀਮ *ਚ ਬਦਲਾਅ ਲਈ ਬੋਰਡ ਨੂੰ ਆਈਸੀਸੀ ਤੋਂ ਮਨਜ਼ੂਰੀ ਲੈਣੀ ਪਵੇਗੀ।
ਭਾਰਤ *ਚ ਹੋਣ ਵਾਲੇ ਵਿਸ਼ਵ ਕੱਪ ਦਾ ਪਹਿਲਾ ਮੈਚ 5 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।ਟੂਰਨਾਮੈਟ ਦਾ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ
ਭਾਰਤੀ ਟੀਮ ਇਸ ਸਮੇਂ ਏਸ਼ੀਆਂ ਕੱਪ *ਚ ਸ਼੍ਰੀਲੰਕਾ ਨਾਲ ਖੇਡ ਰਹੀ ਹੈ। 2 ਸਤੰਬਰ ਨੂੰ ਭਾਰਤ ਨੇ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।ਹਾਲਾਂਕਿ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।ਟੀਮ ਨੇ ਸੁਪਰ—4 ਪੜਾਅ ਲਈ ਕੁਆਲੀਫਾਹੀ ਕਰ ਲਿਆ ਹੈ।
ਵਿਸ਼ਵ ਕੱਪ ਅਕਤੂਬਰ —ਨਵੰਬਰ *ਚ ਭਾਰਤ *ਚ 46 ਦਿਨਾਂ ਲਈ ਹੋਵੇਗਾ,ਜਿਸ *ਚ 48 ਮੈਚ ਖੇਡੇ ਜਾਣਗੇ।ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਿਛਲੇ ਵਿਸ਼ਵ ਕੱਪ ਦੀ ਜੇਤੂ ਅਤੇ ਉਪ ਜੇਤੂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ।12 ਨਵੰਬਰ ਤੱਕ ਗਰੁੱਪ ਗੇੜ ਦੇ 45 ਮੈਚ ਹੋਣਗੇ।ਦੋ ਸੈਮੀਫਾਈਨਲ 15 ਅਤੇ 16 ਨਵੰਬਰ ਨੂੰ ਖੇਡੇ ਜਾਣਗੇ ਅਤੇ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ
ਵਿਸ਼ਵ ਕੱਪ *ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ *ਚ 14 ਅਕਤੂਬਰ ਨੂੰ ਮੈਚ ਹੋਣਾ ਹੈ।ਭਾਰਤ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆਂ ਖ਼ਿਲਾਫ਼ ਕਰੇਗਾ।