ਹੁਣ ਵ੍ਹਾਈਟ ਹਾਊਸ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਦੱਸਿਆ ਹੈ ਕਿ ਅਮਰੀਕਾ ਤੋਂ ਜਰਮਨੀ ਦੇ ਰੈਮਸਟੀਨ ਸ਼ਹਿਰ ਜਾਣਗੇ। ਉਥੋਂ ਉਹ ਭਾਰਤ ਆਉਣਗੇ। ਇਸਦੇ ਬਾਅਦ 9-10 ਸਤੰਬਰ ਨੂੰ ਉਹ G-20 ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਬਾਇਡੇਨ ਨੂੰ ਦਿੱਲੀ ਦੇ ITC ਮੌਰਿਆ ਹੋਟਲ ਵਿੱਚ ਠਹਿਰਾਇਆ ਜਾਵੇਗਾ। ਬਾਇਡੇਨ ਦੀ ਸੁਰੱਖਿਆ ਦੇ ਲਈ ਅਮਰੀਕਾ ਦੀ ਸੀਕ੍ਰੇਟ ਸਰਵਿਸ ਦੀ ਟੀਮ 3 ਦਿਨ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਕੱਲ੍ਹ ਯਾਨੀ ਕਿ 8 ਸਤੰਬਰ ਨੂੰ 3 ਦਿਨ ਦੇ ਦੌਰੇ ‘ਤੇ ਭਾਰਤ ਆ ਰਹੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਉਹ ਸ਼ਾਮ ਨੂੰ ਏਅਰਫੋਰਸ-1 ਨਾਲ ਦਿੱਲੀ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਨੂੰ ਰਿਸੀਵ ਕਰ ਸਕਦੇ ਹਨ। 8 ਸਤੰਬਰ ਨੂੰ ਬਾਇਡੇਨ PM ਮੋਦੀ ਦੇ ਨਾਲ ਬੈਠਕ ਵੀ ਕਰਨਗੇ। ਪਹਿਲਾਂ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਉਹ 7 ਸਤੰਬਰ ਤੋਂ ਦਿੱਲੀ ਦੇ ਦੌਰੇ ‘ਤੇ ਰਹਿਣਗੇ।
ਦੱਸ ਦੇਈਏ ਕਿ ਬਾਇਡੇਨ ਸੀਕ੍ਰੇਟ ਸਰਵਿਸ ਦੇ 300 ਕਮਾਂਡੋ ਦੇ ਸੁਰੱਖਿਆ ਘੇਰੇ ਵਿੱਚ ਰਹਿਣਗੇ। ਦਿੱਲੀ ਦੀਆਂ ਸੜਕਾਂ ‘ਤੇ ਨਿਕਲਣ ਵਾਲਾ ਸਭ ਵੱਡਾ ਕਾਫਿਲਾ ਵੀ ਉਨ੍ਹਾਂ ਦਾ ਹੀ ਹੋਵੇਗਾ, ਜਿਸ ਵਿੱਚ 55-60 ਗੱਡੀਆਂ ਸ਼ਾਮਿਲ ਹੋਣਗੀਆਂ। ਉੱਥੇ ਹੀ ਮੀਡੀਆ ਰਿਪੋਰਟਾਂ ਮੁਤਾਬਕ ਬਾਇਡੇਨ ਦੇ ਲਈ ਦੁਨੀਆ ਦੀ ਸਭ ਤੋਂ ਸੇਫ ਕਾਰ ‘ਦ ਬੀਸਟ’ ਨੂੰ ਵੀ ਭਾਰਤ ਲਿਆਂਦਾ ਜਾ ਰਿਹਾ ਹੈ। ਇਸੇ ਕਾਰ ਵਿੱਚ ਬੈਠ ਕੇ ਉਹ G-20 ਸਮਿਟ ਦੇ ਲਈ ਜਾਣਗੇ।