ਸੁਪਰੀਮ ਕੋਰਟ ਨੇ ਗ੍ਰੀਨ ਪਟਾਕਿਆਂ ਨੂੰ ਬਣਾਉਣ ਦੀ ਮਨਜ਼ੂਰੀ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਕੇਂਦਰ ਸਰਕਾਰ ਤੇ ਪਟਾਕਾ ਨਿਰਮਾਤਾਵਾਂ ਨੇ ਇਨ੍ਹਾਂ ਪਟਾਕਿਆਂ ਤੋਂ ਘੱਟ ਪ੍ਰਦੂਸ਼ਣ ਫੈਲਣ ਦਾ ਦਾਅਵਾ ਕਰਦੇ ਹੋਏ ਨਿਰਮਾਣ ਤੇ ਵਿਕਰੀ ਦੀ ਪ੍ਰਕਿਰਿਆ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦਿੱਤੀ ਸੀ। ਦੋਵਾਂ ਨੇ ਇਨ੍ਹਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੀ ਅਪੀਲ ਕੀਤੀ ਸੀ।ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਦਿੱਲੀ ਵਿਚ ਪਟਾਕਿਆਂ ਦੇ ਇਸਤੇਮਾਲ ‘ਤੇ ਪ੍ਰਤੀਬੰਧ ਲਗਾਉਣ ਦੇ ਦਿੱਲੀ ਸਰਕਾਰ ਦੇ ਫੈਸਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਪਰੀਮ ਕੋਰਟ ਨੇ ਇਸ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ‘ਹੈਲੀ ਦੀਵਾਲੀ’। ਸੁਪਰੀਮ ਕੋਰਟ ਮੁਤਾਬਕ ਦਿੱਲੀ-NCR ਨੂੰ ਛੱਡ ਕੇ ਦੇਸ਼ ਭਰ ਵਿਚ ਬਾਕੀ ਥਾਵਾਂ ‘ਤੇ ਗ੍ਰੀਨ ਪਟਾਕਿਆਂ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਹਰ ਤਰ੍ਹਾਂ ਦੇ ਪਟਾਕਿਆਂ ਵਿਚ ਬੇਰੀਅਮ ਦੇ ਇਸਤੇਮਾਲ ‘ਤੇ ਰੋਕ ਰਹੇਗੀ। ਪਟਾਕਿਆਂ ਵਿਚ ਲੜੀਆਂ, ਰਾਕੇਟ ਆਦਿ ਪਟਾਕਿਆਂ ‘ਤੇ ਬੈਨ ਬਰਕਰਾਰ ਰਹੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਭਰ ਦੀਆਂ ਏਜੰਸੀਆਂ ਇਨ੍ਹਾਂ ਹੁਕਮਾਂ ਦਾ ਪਾਲਣ ਕਰਨ। ਪਿਛਲੇ ਹਫਤੇ ਜਸਟਿਸ ਏਐੱਸ ਬੋਪੰਨਾ ਤੇ ਐੱਮਮੈੱਮ ਸੁੰਦਰੇਸ਼ ਦੀ ਬੈਂਚ ਨੇ ਇਸ ਮਾਮਲੇ ਦੀ ਵਿਸਤਾਰ ਨਾਲ ਸੁਣਵਾਈ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।