ਜ਼ਿੰਬਾਬਵੇ ਵਿੱਚ ਵਾਪਰੇ ਹਵਾਈ ਜਹਾਜ਼ ਹਾਦਸੇ ਵਿੱਚ ਭਾਰਤ ਦੇ ਅਰਬਪਤੀ ਹਰਪਾਲ ਰੰਧਾਵਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁੱਲ 6 ਜਣੇ ਸਵਾਰ ਸਨ ਜਿਨ੍ਹਾਂ ਵਿੱਚ ਉਸ ਦਾ 12 ਸਾਲਾ ਬੇਟਾ ਆਮਿਰ ਵੀ ਸ਼ਾਮਲ ਸੀ ਅਤੇ ਇਸ ਹਾਦਸੇ ਵਿੱਚ ਸਾਰਿਆਂ ਦੇ ਮਾਰੇ ਜਾਣ ਦੀ ਦੁਖਦ ਸੂਚਨਾ ਪ੍ਰਾਪਤ ਹੋਈ ਹੈ। ਹਰਪਾਲ ਰੰਧਾਵਾ ਸੇਸਨਾ 206 ਏਅਰਕ੍ਰਾਫ਼ਟ ਜਿਹੜਾ ਕਿ ਫ਼ਿਕਸਡ ਲੈਂਡਿੰਗ ਗੀਅਰ ਵਾਲਾ ਸਿੰਗਲ ਇੰਜਣ ਵਾਲਾ ਜਹਾਜ਼ ਹੈ ਅਤੇ ਹਰਪਾਲ ਰੰਧਾਵਾ ਆਪ 22 ਸਾਲਾ ਪੁੱਤਰ ਬੇਟੇ ਅਮਿਰ ਕਬੀਰ ਸਿੰਘ ਰੰਧਾਵਾ ਅਤੇ ਨਾਲ ਚਾਰ ਹੋਰ ਵਿਦੇਸ਼ੀ ਨਾਗਰਿਕ ਅਤੇ ਦੋ ਜ਼ਿੰਬਾਬਵੇ ਦੇ ਸਨ ਨਾਲ ਹਰਾਰੇ ਤੋਂ ਮੁਰੋਵਾ ਜਾ ਰਿਹਾ ਸੀ ਅਤੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਡਾਇਮੰਡ ਦੀਆਂ ਖ਼ਾਨਾਂ ਕੋਲ ਇਹ ਹਾਦਸਾ ਵਾਪਰ ਗਿਆ। ਵੱਖ ਵੱਖ ਅਖ਼ਬਾਰਾਂ ਵਿੱਚ ਨਸ਼ਰ ਹੋਈਆਂ ਖ਼ਬਰਾਂ ਅਨੁਸਾਰ ਹਾਦਸਾ 29 ਸਤੰਬਰ ਦੀ ਸਵੇਰ 7.30 ਵਜੇ ਦੇ ਕਰੀਬ ਵਾਪਰਿਆ ਸੀ। ਪ੍ਰਾਪਤ ਹੋਈਆਂ ਜਾਣਕਾਰੀਆਂ ਅਨੁਸਾਰ ਹਰਪਾਲ ਸਿੰਘ ਰੰਧਾਵਾ ਮਾਈਨਿੰਗ ਕੰਪਨੀ ਰਿਓਜ਼ਿਮ ਦਾ ਮਾਲਕ ਸੀ ਜਿਹੜੀ ਕਿ ਸੋਨਾ, ਕੋਲਾ, ਨਿਕਲ ਅਤੇ ਤਾਂਬਾ ਪੈਦਾ ਕਰਦੀਹਾਂ। ਹਰਪਾਲ ਰੰਧਾਵਾ ਦੇ ਇਕ ਮਿੱਤਰ ਜਿਹੜਾ ਕਿ ਪੱਤਰਕਾਰ ਅਤੇ ਫ਼ਿਲਮ ਨਿਰਮਾਤਾ ਹੋਪਵੇਲ ਚਿਨਨੋ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਉਕਤ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰ ਅਤੇ ਰਿਓਜ਼ਿਮ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ।