ਜੈਪੁਰ : ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਰਾਜਸਥਾਨ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਦੀ ਸਰਕਾਰ ਹੈ। ਇਥੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦਰਮਿਆਨ ਨਜ਼ਰ ਆ ਰਿਹਾ ਹੈ। ਇਸ ਸਭ ਦੇ ਚਲਦਿਆਂ ਰਾਜਸਥਾਨ ਵਿੱਚ ਅੱਜ ਇਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਨਾਲ ਭਾਜਪਾ ਕਾਂਗਰਸ ’ਤੇ ਹਮਲਾਵਰ ਰੁੱਖ ਅਖ਼ਤਿਆਰ ਕਰ ਲੈਂਦੀ ਹੈ। ਹੋਇਆ ਇਸ ਤਰ੍ਹਾਂ ਕਿ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਅੱਡਾ ਪਿੰਡ ਵਿੱਚ ਬਹਾਦੁਰ ਗੁੱਜਰ ਅਤੇ ਅਤਰ ਸਿੰਘ ਗੁੱਜਰ ਦਰਮਿਆਨ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਅਤੇ ਦੋਵਾਂ ਪੱਖਾਂ ਵਿਚਾਲੇ ਅੱਜ ਸਵੇਰੇ ਝੜਪ ਹੋਈ। ਦੋਵਾਂ ਪੱਖਾਂ ਨੇ ਇਕ ਦੂਜੇ ’ਤੇ ਹਮਲਾ ਕੀਤਾ। ਖ਼ਬਰਾਂ ਅਨੁਸਾਰ ਅੱਜ ਹੋਏ ਝਗੜੇ ਮੌਕੇ ਅਤਰ ਸਿੰਘ ਦਾ ਪੁੱਤਰ ਜਿਸ ਦੀ ਉਮਰ 30-35 ਸਾਲ ਦੇ ਕਰੀਬ ਹੈ ਵਿਰੁਧ ਗੁੱਜਰ ਦੀ ਜ਼ਮੀਨ ’ਤੇ ਡਿੱਗ ਗਿਆ ਇਸ ਦੌਰਾਨ ਬਹਾਦੁਰ ਗੁੱਜਰ ਨੇ ਪੱਖ ਦੇ ਇਕ ਨੌਜਵਾਨ ਜਿਹੜਾ ਕਿ ਟਰੈਕਟਰ ’ਤੇ ਸੀ ਨੇ ਅਤਰ ਸਿੰਘ ਗੁੱਜਰ ਦੇ ਪੁੱਤਰ ਉਪਰ ਟਰੈਕਟਰ ਚੜ੍ਹ ਦਿੱਤਾ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਜਾਂਦੀ ਹੈ।
ਇਸ ਘਟਨਾ ਕਾਰਨ ਵਿਰੁੋਧੀ ਧਿਰ ਭਾਜਪਾ ਨੇ ਰਾਜਸਥਾਨ ਦੇ ਦੌਰੇ ’ਤੇ ਰਾਜਸਥਾਨ ਆਈ ਕਾਂਗਰਸ ਦੀ ਨੇਤਾ ਪ੍ਰਿਅੰਕਾ ਗਾਂਧੀ (priyanka gandhi) ਨੂੰ ਘੇਰ ਲਿਆ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ (sambit Patra) ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਸਥਾਨ ਦੇ ਭਰਤਪੁਰ ਵਿੱਚ ਵਾਪਰੀ ਘਟਨਾ ਬਾਰੇ ਕਿਹਾ ਕਿ ਇਹ ਸਿਰਫ਼ ਨਿਰਪਤ ਗੁੱਜਰ ਦੀ ਮੌਤ ਨਹੀਂ ਹੋਈ ਸਗੋਂ ਇਹ ਪੂਰੇ ਰਾਜਸਥਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਰੈਲੀ ਵਾਲੀ ਸਥਾਨ ’ਤੇ ਜਾਣ ਤੋਂ ਪਹਿਲਾਂ ਘਟਨਾ ਵਾਲੇ ਸਥਾਨ ’ਤੇ ਜਾਣ ਅਤੇ ਇਸ ਘਟਨਾ ਸਬੰਧੀ ਪੀੜਤਾਂ ਨੂੰ ਇਨਸਾਫ਼ ਦਿਵਾਉਣ। ਸੰਬਿਤ ਪਾਤਰਾ ਨੇ ਪ੍ਰਿਅੰਕਾ ਵਾਡਰਾ ਨੂੰ ਸਵਾਲ ਕੀਤਾ ਹੈ ਕਿ ਉਹ ਹੁਣ ਡੀ.ਐਮ., ਐਸ.ਪੀ. ਨੂੰ ਸਸਪੈਂਡ ਕਰ ਕੇ ਦਿਖਾਉਣ। ਭਾਜਪਾ ਦੇ ਬੁਲਾਰੇ ਨੂੰ ਜਵਾਬ ਦਿੰਦਿਆਂ ਕਾਂਗਰਸ ਨੇ ਜਵਾਬ ਵਿੱਚ ਕਿਹਾ ਹੈ ਕਿ ਇਹ ਮਣੀਪੁਰ ਨਹੀਂ, ਇਥੇ ਇਨਸਾਫ਼ ਹੁੰਦਾ ਹੈ। ਕਾਂਗਰਸ ਦੇ ਸਵਰਨੀਮ ਚਤੁਰਵੇਦੀ ਨੇ ਕਿਹਾ ਕਿ ਸਾਡੇ ਨੇਤਾ ਭਰਤਪੁਰ ਦੀ ਘਟਨਾ ’ਤੇ ਪੂਰੀ ਨਜ਼ਰ ਰੱਖ ਰਹੇ ਹਨ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੱਕ ਅਸੀਂ ਹਰ ਸੰਭਵ ਯਤਨ ਕਰਾਂਗੇ। ਇਥੇ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰਾਜਸਥਾਨ ਹੈ, ਮਣੀਪੁਰ ਨਹੀਂ ਜਿਥੇ ਇਨਸਾਫ਼ ਨਹੀਂ ਹੁੰਦਾ।
ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਨੇ ਕਿਹਾ ਸੀ ਕਿ 300 ਯੂਨਿਟ ਬਿਜਲੀ ਦਿੱਤੀ ਜਾਵੇਗੀ ਪਰ ਅਜਿਹਾ ਕੁੱਝ ਵੀ ਨਹੀਂ ਹੋਇਆ ਪਹਿਲੀ ਕੈਬਨਿਟ ਵਿੱਚ ਰਾਹੁਲ ਗਾਂਧੀ ਜੀ ਸਟਾਰਟ ਅੱਪ ਦੇ ਲਈ 6 ਹਜ਼ਾਰ ਕਰੋੜ ਦੇਣਗੇ, ਅਜਿਹਾ ਕੁੱਝ ਵੀ ਨਹੀਂ ਹੋਇਆ, ਮੋਬਾਈਲ ਹਸਪਤਾਲ ਖੋਲ੍ਹਣ ਦਾ ਵੀ ਵਾਅਦਾ ਕੀਤਾ ਸੀ ਪਰ ਉਸ’ਤੇ ਵੀ ਕੁੱਝ ਨਹੀਂ ਹੋਇਆ।
ਇਸ ਤੋਂ ਇਲਾਵਾ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਘਟਨਾ ਵਾਲੇ ਸਥਾਨ ’ਤੇ ਜਾਣਾ ਚਾਹੀਦਾ ਸੀ, ਉਨ੍ਹਾਂ ਕਿਹਾ ਕਿ ਯੂ.ਪੀ. ਵਿੱਚ ਬਲਾਤਕਾਰ ਦੀ ਘਟਨਾ ਵੇਲੇ ਤਾਂ ਪ੍ਰਿਅੰਕਾ ਗਾਂਧੀ ਪੀੜਤਾ ਦੇ ਘਰ ਤੱਕ ਚਲੀ ਗਈ ਸੀ ਪਰ ਕਿ ਉਨ੍ਹਾਂ ਨੂੰ ਰਾਜਸਥਾਨ ਵਾਲੀ ਘਟਨਾ ਨਜ਼ਰ ਨਹੀਂ ਆ ਰਹੀ। ਪ੍ਰਿਅੰਕਾ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ।
#Rajasthan #sambitPatra #Priyanka Gandhi #PunjabiNews #LatestNews #CurrentNews #OnlinePunjabiNews