ਪਟਿਆਲਾ :- ਆਮ ਆਦਮੀ ਪਾਰਟੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਥਾਨਕ ਧਾਮੋਮਾਜਰਾ ਵਿਖੇ ਚਲ ਰਹੇ 5.5 ਕਰੋੜ ਦੇ ਵਿਕਾਸ ਕਾਰਜਾਂ ਅਤੇ ਮਾਡਲ ਟਾਉਨ ਵਿਖੇ 1.57 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀ ਲਾਇਬਰੇਰੀ ਦੇ ਸਥਾਨ ਦਾ ਜਾਇਜਾ ਲਿਆ। ਇਸ ਦੌਰਾਨ ਉਨਾ ਦੇ ਨਾਲ ਨਗਰ ਨਿਗਮ ਪਟਿਆਲਾ ਦੇ ਕਮਿਸਨਰ ਅਦਿੱਤਿਆ ਉੱਪਲ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਅਤੇ ਨਿਗਰਾਨ ਇੰਜ ਸਾਮ ਲਾਲ ਗੁਪਤਾ ਵੀ ਮੌਜੂਦ ਸਨ। ਉਨਾ ਨੇ ਇਨਾ ਸਾਰੇ ਕੰਮਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਰੇ ਕੰਮ ਪੂਰੀ ਤਨਦੇਹੀ ਅਤੇ ਚਲਦੀ ਨੇਪਰੇ ਚਾੜਨ ਲਈ ਆਦੇਸ ਦਿੱਤੇ। ਵਿਧਾਇਕ ਨੇ ਅਦੇਸ ਦਿੱਤੇ ਕੇ ਇਨਾ ਕੰਮਾ ਵਿਚ ਕੋਈ ਵੀ ਕੋਤਾਹੀ ਬਰਦਾਸਤ ਨਹੀਂ ਕੀਤੀ ਜਾਏਗੀ। ਇਸ ਮੋਕੇ ਰੁਪਿੰਦਰ ਸਿੰਘ, ਰਾਵੇਲ ਸਿੰਘ ਸਿੱਧੂ, ਜਗਤਾਰ ਸਿੰਘ ਜੱਗੀ, ਬਲਵਿੰਦਰ ਕੌਰ ਕੋਹਲੀ ਅਤੇ ਮੁਨੀਸ ਕੁਮਾਰ ਵੀ ਇਸ ਮੋਕੇ ਹਾਜਰ ਰਹੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਧਾਮੋਮਾਜਰਾ ਦੇ ਵਸਨੀਕ ਲੰਬੇ ਸਮੇਂ ਤੋਂ ਕੱਚੀਆਂ ਸੜਕਾਂ ਅਤੇ ਬਿਨਾ ਸੀਵਰੇਜ, ਵਾਟਰ ਸਪਲਾਈ ਤੋਂ ਨਰਕ ਦੀ ਜਿੰਦਗੀ ਬਤੀਤ ਕਰ ਰਹੇ ਸਨ। ਪਿਛਲੀਆਂ ਸਰਕਾਰਾ ਨੇ ਇਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ.। ਇਸ ਲਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਥੋਂ ਦੇ ਵਸਨੀਕਾਂ ਲਈ 24 ਘੰਟੇ ਨਿਰਵਿਘਨ ਪਾਣੀ ਵਾਸਤੇ 2.5 ਕਰੋੜ ਦੀ ਲਾਗ਼ਤ ਨਾਲ ਸੀਵਰੇਜ ਅਤੇ ਵਾਟਰ ਸਪਲਾਈ 720 ਮੀਟਰ ਲੰਬੀ ਲਾਇਨ ਪਾਈ ਜਾ ਰਹੀ ਹੈ। ਜਦਕਿ 2.53 ਕਰੋੜ ਦੀ ਲਾਗਤ ਨਾਲ ਪੱਕੀਆਂ ਸੜਕਾਂ ਬਣਾਈਆਂ ਜਾਣਗੀਆਂ ਇਸ ਤੋਂ ਇਲਾਵਾ 27 ਲੱਖ ਦੀ ਲਾਗਤ ਨਾਲ ਨਵਾਂ ਟਿਊਬਵੈਲ ਲਗਾ ਕੇ ਹਰ ਘਰ ਸਾਫ ਸੁਥਰਾ ਪਾਣੀ ਪਹੁੰਚਾਇਆ ਜਾਵੇਗਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਤੋ ਇਲਾਵਾ ਮਾਡਲ ਟਾਊਨ ਚ 1.57 ਕਰੋੜ ਦੀ ਲਾਗਤ ਨਾਲ ਅਤਿਆਧੁਨਿਕ ਲਾਇਬਰੇਰੀ ਬਣਾਈ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕੇ ਆਮ ਲੋਕਾਂ ਦੀ ਸਰਕਾਰ ਹੀ ਹੁਣ ਆਈ ਹੈ ਇਸ ਤੋ ਪਹਿਲਾਂ ਆਮ ਲੋਕਾਂ ਦੀ ਸੁਣਵਾਈ ਨਹੀਂ ਹੋਈ ਸੀ। ਉਨ੍ਹਾਂ ਪਟਿਆਲਾ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਏਗੀ ਅਤੇ ਜਿੰਨੇ ਵੀ ਕੰਮ ਚੱਲ ਰਹੇ ਹਨ, ਉਹ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਜਿਹੜੇ ਕੰਮ ਅਜੇ ਸ਼ੁਰੂ ਨਹੀਂ ਹੋਏ, ਉਨ੍ਹਾਂ ਸਬੰਧੀ ਵੀ ਟੈਂਡਰ ਅਤੇ ਹੋਰ ਸਾਰੇ ਕੰਮ ਤੇਜੀ ਨਾਲ ਕੀਤੇ ਜਾ ਰਹੇ ਹਨ।