Saturday, April 12, 2025

Chandigarh

ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਸੰਪੰਨ

November 15, 2023 02:12 PM
SehajTimes

ਐਸ.ਏ.ਐਸ.ਨਗਰ :- ਜ਼ਿਲ੍ਹੇ ਵਿੱਚ ਚੱਲ ਰਿਹਾ ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਭਾਗ ਲੈਣ ਵਾਲੇ ਸਕੂਲਾਂ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੋ ਨਿਬੜਿਆ। ਇਸ ਦੌਰਾਨ 20 ਵਿਦਿਅਕ ਸੰਸਥਾਵਾਂ ਨੇ 'ਪਬਲਿਕ ਸਪੀਕਿੰਗ' ਨੂੰ ਸੈਸ਼ਨਜ਼ ਸਮਰਪਿਤ ਕੀਤੇ, ਜਿੱਥੇ ਵਿਦਿਆਰਥੀਆਂ ਨੇ ਪਾਵਰਪੁਆਇੰਟ ਪੇਸ਼ਕਾਰੀਆਂ, ਨੁੱਕੜ ਨਾਟਕਾਂ ਅਤੇ ਇਸ ਪ੍ਰੋਗਰਾਮ ਦੌਰਾਨ ਕੀਤੀਆਂ ਵੱਖੋ-ਵੱਖ ਪਹਿਲਕਦਮੀਆਂ 'ਤੇ ਚਰਚਾਵਾਂ ਰਾਹੀਂ ਆਪਣੇ ਉਪਰਾਲਿਆਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਾਤਾਵਰਨ ਦੀ ਸੁਰੱਖਿਆ ਅਤੇ ਕੂੜੇ ਨੂੰ ਜ਼ਿੰਮੇਵਾਰੀ ਨਾਲ ਸੰਭਾਲਣ ਦਾ ਪ੍ਰਣ ਵੀ ਲਿਆ।
ਕਮਿਸ਼ਨਰ, ਨਗਰ ਨਿਗਮ, ਸ਼੍ਰੀਮਤੀ ਨਵਜੋਤ ਕੌਰ ਅਤੇ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਕਿਰਨ ਸ਼ਰਮਾ ਨੇ ਸੋਹਾਣਾ ਅਤੇ 3ਬੀ1 ਦੇ ਸਕੂਲਾਂ ਦਾ ਦੌਰਾ ਕੀਤਾ ਅਤੇ ਕੂੜਾ ਪ੍ਰਬੰਧਨ ਅਭਿਆਸਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ 'ਤੇ ਤਸੱਲੀ ਪ੍ਰਗਟਾਈ। ਸ਼੍ਰੀਮਤੀ ਚੰਦਰਜੋਤੀ ਸਿੰਘ, ਆਈ.ਏ.ਐਸ., ਐਸ.ਡੀ.ਐਮ, ਮੋਹਾਲੀ ਨੇ ਮਟੌਰ, ਮਨੌਲੀ ਅਤੇ ਕੁੰਭੜਾ ਦੇ ਸਕੂਲਾਂ ਵਿੱਚ ਸਮਾਪਤੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ।


ਉਪ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਫੇਜ਼ 11 ਅਤੇ ਮੌਲੀ ਬੈਦਵਾਨ ਦੇ ਸਕੂਲਾਂ ਦਾ ਦੌਰਾ ਕੀਤਾ ਜਦਕਿ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੀ ਸੁਹਾਨੀ ਸ਼ਰਮਾ ਨੇ ਖਿਜ਼ਰਾਬਾਦ ਅਤੇ ਮੁੰਡੋ ਸੰਗਤੀਆਂ ਸਮੇਤ ਵੱਖੋ ਵੱਖ ਸਕੂਲਾਂ ਦਾ ਦੌਰਾ ਕੀਤਾ। ਇਸ ਬਾਬਤ ਵੇਰਵੇ ਦਿੰਦਿਆਂ ਐਮ.ਸੀ. ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ, ਸ਼੍ਰੀਮਤੀ ਆਸ਼ਿਕਾ ਜੈਨ ਦੁਆਰਾ 21 ਅਗਸਤ, 2023 ਨੂੰ ਸ਼ੁਰੂ ਕੀਤਾ ਗਿਆ ਸੀ। ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਦਾ ਸੰਕਲਪ ਦਿੱਲੀ ਪਬਲਿਕ ਸਕੂਲ, ਚੰਡੀਗੜ੍ਹ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਦੁਆਰਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਵਿੱਚ ਸ਼ਾਮਲ ਕਰਨਾ, ਇਸ ਸਬੰਧੀ ਵੱਖੋ ਵੱਖ ਸਰੋਤ, ਬਲੌਗਜ਼, ਅਭਿਆਸ ਅਤੇ ਵੀਡੀਓਜ਼ ਪ੍ਰਦਾਨ ਕਰਨਾ ਹੈ। ਵੇਰਵੇ ਪ੍ਰੋਗਰਾਮ ਦੀ ਵੈੱਬਸਾਈਟ  https://sustainableleaders1.wixsite.com/sustainabilityleader
'ਤੇ ਉਪਲਬਧ ਹਨ।



ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੀਤੀ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਸਕੂਲਾਂ ਦੇ 1150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗੀਦਾਰਾਂ ਨੇ ਮੋਹਾਲੀ ਗਊਸ਼ਾਲਾ ਵਿਖੇ ਰਹਿੰਦ ਦੇ ਸਰੋਤ ਅਲੱਗ-ਥਲੱਗ ਕਰਨ, ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ ਬਣਾਉਣ, ਰੀਸਾਈਕਲਿੰਗ ਗਤੀਵਿਧੀਆਂ ਅਤੇ ਗੋਬਰ ਵੇਸਟ ਮੈਨੇਜਮੈਂਟ ਮਾਡਲ ਨੂੰ ਦੇਖਿਆ, ਜਿਸ ਵਿੱਚ ਸ਼ਮਸ਼ਾਨਘਾਟਾਂ ਵਿੱਚ ਬਾਲਣ ਲਈ ਲੱਕੜ ਦੀ ਥਾਂ ਕੱਟੇ ਹੋਏ ਨਾਰੀਅਲ ਦੇ ਗੋਲੇ ਅਤੇ ਗੋਬਰ ਤੋਂ ਬਣੇ ਈਕੋ-ਲੌਗਸ ਦਾ ਉਤਪਾਦਨ ਕੀਤਾ ਗਿਆ ਤਾਂ ਜੋ ਰੁੱਖਾਂ ਨੂੰ ਬਚਾਇਆ ਜਾ ਸਕੇ। ਕਾਲਜ  ਵਿਦਿਆਰਥੀਆਂ ਨੇ  ਸਿੱਖਣ ਦੇ ਮਾਹੌਲ ਨੂੰ ਉਤਸ਼ਾਹਤ ਕਰਦੇ ਹੋਏ  ਸਵੈ-ਇੱਛਾ ਨਾਲ ਕੰਮ ਕੀਤਾ।



ਇਸ ਹਫ਼ਤੇ ਹੋਏ ਫਾਈਨਲ ਗੇੜ ਵਿੱਚ ਨੋਡਲ ਅਧਿਆਪਕਾਂ ਨੇ ਸਲਾਹਕਾਰਾਂ ਦੀ ਸਹਾਇਤਾ ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ 6-10 ਵਿਦਿਆਰਥੀਆਂ ਦੀ ਚੋਣ ਕੀਤੀ। ਜੇਤੂਆਂ ਨੂੰ ਜਨਤਕ ਭਾਸ਼ਣ ਸੈਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।



ਸਹਿਭਾਗੀ ਐਨ.ਜੀ.ਓ., 'ਸਮਾਜ ਸੁਰੱਖਿਆ ਸਮਿਤੀ' ਨੇ  ਇਨਾਮ ਵਜੋਂ ਐਮਾਜ਼ਾਨ ਦੀ ਸਭ ਤੋਂ ਵੱਧ ਵਿਕਣ ਵਾਲੀ ਵਿਗਿਆਨਕ ਕਲਪਨਾ ਥ੍ਰਿਲਰ, 'ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆਫ ਬਲੂ ਫੀਨਿਕਸ' ਦੀਆਂ 200 ਕਾਪੀਆਂ ਸਰਵੋਤਮ ਵਿਦਿਆਰਥੀਆਂ ਨੂੰ ਦੇਣ ਦੇ ਨਾਲ ਨਾਲ ਲਾਇਬ੍ਰੇਰੀਆਂ ਲਈ ਸਪਾਂਸਰ ਕੀਤੀਆਂ।



ਸੁਹਾਨੀ ਸ਼ਰਮਾ, ਜਿਸ ਨੇ ਇਸ ਪ੍ਰੋਗਰਾਮ ਦਾ ਸੰਕਲਪ ਲਿਆਂਦਾ, ਨੇ ਭਾਸ਼ਾ ਦੇ ਵਿਕਾਸ ਬਾਰੇ ਗੱਲਬਾਤ ਕਰਦੇ ਹੋਏ ਕਿਤਾਬ ਦੇ ਵਿਦਿਅਕ ਪੱਖ 'ਤੇ ਜ਼ੋਰ ਦਿੱਤਾ। ਸਮਝ ਦੀ ਸਹੂਲਤ ਲਈ, ਚੈਪਟਰ-ਸ਼ਬਦ-ਅਰਥ ਦੇ ਪ੍ਰਿੰਟਆਊਟ, ਇਨਾਮ ਵਜੋਂ ਵੀ ਜੇਤੂਆਂ ਨੂੰ ਪ੍ਰਦਾਨ ਕੀਤੇ ਗਏ।



ਵਿਦਿਆਰਥੀ ਪ੍ਰਦਰਸ਼ਨ ਮੁਲਾਂਕਣ ਲਈ ਮਾਪਦੰਡਾਂ ਤਹਿਤ ਪੰਜ ਮੁੱਖ ਗਤੀਵਿਧੀਆਂ ਤਹਿਤ  ਹੁਨਰਾਂ ਦੇ ਅਧਾਰ 'ਤੇ, ਪਿਛਲੇ ਦੋ ਮਹੀਨਿਆਂ ਵਿੱਚ ਵਿਦਿਆਰਥੀਆਂ ਦੇ ਕੰਮ ਦਾ ਮੁਲਾਂਕਣ ਕਰ ਕੇ ਇਨਾਮ ਦਿੱਤੇ ਗਏ। ਜਿਨ੍ਹਾਂ ਵਿੱਚ ਅਸਾਈਨਮੈਂਟ ਰਾਈਟਿੰਗ 'ਤੇ ਆਧਾਰਿਤ ਆਲੋਚਨਾਤਮਕ ਸੋਚ, ਪੋਸਟਰ ਬਣਾਉਣ, ਕਹਾਣੀ ਸੁਣਾਉਣ, ਸਲੋਗਨ ਜਾਂ ਡੂਡਲ 'ਤੇ ਆਧਾਰਿਤ ਰਚਨਾਤਮਕਤਾ, ਪਾਵਰਪੁਆਇੰਟ ਪੇਸ਼ਕਾਰੀਆਂ ਸਿੱਖਣ ਅਤੇ ਬਣਾਉਣ 'ਤੇ ਆਧਾਰਿਤ ਡਿਜੀਟਲ ਹੁਨਰ, ਪਹਿਲਕਦਮੀ - ਨਿੱਜੀ ਜਾਂ ਟੀਮ-ਆਧਾਰਿਤ ਸਥਿਰਤਾ ਗਤੀਵਿਧੀਆਂ, ਪਬਲਿਕ ਸਪੀਕਿੰਗ, ਜਿਸ ਵਿੱਚ ਵਿਦਿਆਰਥੀ ਆਪਣੀ ਪੀ ਪੀ ਟੀ ਪੇਸ਼ ਕਰਦੇ ਸਨ, ਸਫ਼ਲਤਾ ਕਹਾਣੀ ਸੁਣਾਉਂਦੇ ਸਨ, ਜਾਂ ਆਪਣੇ ਪੋਸਟਰ ਦੀ ਵਿਆਖਿਆ ਕਰਦੇ ਸਨ, ਸ਼ਾਮਿਲ ਸਨ।

Have something to say? Post your comment

 

More in Chandigarh

ਮੁੱਖ ਮੰਤਰੀ 12 ਅਪ੍ਰੈਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ ਐਨ.ਐਫ.ਐਸ.ਏ. ਲਾਭਪਾਤਰੀਆਂ ਦੀ 100 ਫ਼ੀਸਦ ਈ-ਕੇ.ਵਾਈ.ਸੀ. ਸਥਿਤੀ ਦੀ ਕੀਤੀ ਸਮੀਖਿਆ

ਅਨੁਸੂਚਿਤ ਜਾਤੀ ਭਾਈਚਾਰੇ ਲਈ ਵੱਡਾ ਤੋਹਫ਼ਾ; ਮੁੱਖ ਮੰਤਰੀ ਨੇ ਲਾਅ ਅਫ਼ਸਰਾਂ ਦੀ ਨਿਯੁਕਤੀ ਲਈ ਲਿਆ ਇਤਿਹਾਸਕ ਫੈਸਲਾ

ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗ੍ਰਿਫਤਾਰ

ਪੰਜਾਬ ਟਰਾਂਸਪੋਰਟ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਆਨਲਾਈਨ: ਲਾਲਜੀਤ ਸਿੰਘ ਭੁੱਲਰ

ਪੀ.ਐਮ. ਇੰਟਰਨਸ਼ਿਪ ਸਕੀਮ ਲਈ ਹੁਣ 15 ਅਪ੍ਰੈਲ 2025 ਤੱਕ ਵੈਬਸਾਈਟ https://pminternship.mca.gov.in ਤੇ ਹੋ ਸਕਦਾ ਹੈ ਅਪਲਾਈ

ਕਿਸਾਨਾਂ ਦੇ ਰੋਹ ਕਾਰਨ ਵਿੱਤ ਮੰਤਰੀ ਦਾ ਪ੍ਰੋਗਰਾਮ ਕੀਤਾ ਰੱਦ 

ਅੰਮ੍ਰਿਤਸਰ ਵਿੱਚ ਹੋਈ ਹਾਲੀਆ ਗ੍ਰਿਫਤਾਰੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਵਪਾਰ ਵਿੱਚ ਹੋਰਨਾਂ ਰਾਜਾਂ ਦੇ ਇਨਫੋਰਸਮੈਂਟ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਚਿੰਤਾ ਨੂੰ ਵਧਾਇਆ: ਹਰਪਾਲ ਸਿੰਘ ਚੀਮਾ

ਮੋਹਾਲੀ ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਸ-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋਸ਼ੀ ਗ੍ਰਿਫ਼ਤਾਰ

ਡੀ ਸੀ ਕੋਮਲ ਮਿੱਤਲ ਨੇ ਮੋਹਾਲੀ ਅਤੇ ਮਾਜਰੀ ਬਲਾਕਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ