Friday, April 11, 2025

Malwa

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਕਰਵਾਇਆ ਕੋਰਸ

November 28, 2023 06:10 PM
SehajTimes

ਪਟਿਆਲਾ : ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਿਸ਼ੇ ਤੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਦੇ ਕੋਰਸ ਕੁਆਰਡੀਨੇਟਰ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਤਕਨਾਲੋਜੀ) ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਪਦਾਰਥ ਬਣਾਉਣ ਬਾਰੇ ਸਿਖਲਾਈ ਦਿੱਤੀ। ਕੋਰਸ ਦੌਰਾਨ ਸਿੱਖਿਆਰਥੀਆਂ ਨੇ ਆਪਣੇ ਹੱਥੀ ਵੱਖ-ਵੱਖ ਮੁਰੱਬੇ, ਕੈਂਡੀ, ਜੈਮ, ਆਰ.ਟੀ.ਸੀ., ਸੁਕੈਸ਼ ਆਦਿ ਤਿਆਰ ਕਰਨ ਦੀ ਵਿਧੀ ਨੂੰ ਜਾਣਿਆ। ਅਗਾਂਹਵਧੂ ਕਿਸਾਨ ਗੁਰਪ੍ਰੀਤ ਕੌਰ ਪਿੰਡ ਕਲਿਆਣ ਨੇ ਸਿੱਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਖ਼ਤ ਮਿਹਨਤ ਲਈ ਉਤਸ਼ਾਹਿਤ ਕੀਤਾ। ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕੇ.ਵੀ.ਕੇ., ਪਟਿਆਲਾ ਨੇ ਸਿੱਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਖੁਰਾਕੀ ਤੱਤਾ ਬਾਰੇ ਜਾਣਕਾਰੀ ਦਿੱਤੀ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਅਤੇ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਤਕਨਾਲੋਜੀ) ਨੇ ਸਿੱਖਿਆਰਥੀਆਂ ਅਤੇ ਖੁੰਬ ਉਤਪਾਦਕਾਂ ਨੂੰ ਬਾਜਵਾ ਵੈਜੀ ਕਰਾਫ਼ਟ ਪ੍ਰਾਈਵੇਟ ਲਿਮਟਿਡ, ਭੌਰ ਸੈਂਦਾਂ ਵਿਖੇ ਖੁੰਬ ਫਾਰਮ ਅਤੇ ਕੈਨਿੰਗ ਯੂਨਿਟ ਦਾ ਦੌਰਾ ਕਰਵਾਇਆ। ਸ. ਹਰਪਾਲ ਸਿੰਘ ਬਾਜਵਾ, ਅਗਾਂਹਵਧੂ ਕਿਸਾਨ ਨੇ ਆਪਣੇ ਸਫਲਤਾ ਦੇ ਨੁਕਤੇ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ। ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਿਤ ਕਿਤਾਬਾਂ ਵੀ ਖਰੀਦੀਆਂ। ਅਖੀਰ ਵਿਚ ਡਾ. ਗੁਰਉਪਦੇਸ਼ ਕੌਰ ਨੇ ਸਾਰੇ ਸਿੱਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਵੀ ਦਿੱਤੀ

Have something to say? Post your comment

 

More in Malwa

ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ ਪਰਸ ਖੋਹ ਕੇ ਫ਼ਰਾਰ

ਅਮਨਬੀਰ ਚੈਰੀ ਵੱਲੋਂ ਭਰਤੀ ਕਮੇਟੀ ਦੀਆਂ ਕਾਪੀਆਂ ਤਕਸੀਮ 

ਭਗਵੰਤ ਮਾਨ ਸਰਕਾਰ ਦਾ ਵਤੀਰਾ ਤਾਨਾਸ਼ਾਹੀ 

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ 'ਚ ਮਨਾਹੀ ਦੇ ਵੱਖ ਵੱਖ ਹੁਕਮ ਜਾਰੀ

ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਨੇ ਕੱਢੀਆਂ ਦੋ ਜਾਗਰੂਕਤਾ ਰੈਲੀਆਂ

ਪੰਜਾਬ ’ਚ ਕੁੱਤੇ ਤੇ ਕੁੱਤਿਆਂ ਦੀ ਵਰਤੋਂ ਵਾਲੇ ਸਾਮਾਨ ਸਮੇਤ ਪਸ਼ੂਆਂ ਦੀਆਂ ਦਵਾਈਆਂ ਵੇਚਣ ਵਾਲਿਆਂ ਲਈ ਪਸ਼ੂ ਭਲਾਈ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ : ਡਾ. ਗੁਰਦਰਸ਼ਨ ਸਿੰਘ

ਰੋਟਰੀ ਨੇ ਕੈਂਸਰ ਹਸਪਤਾਲ ਨੂੰ ਸੌਂਪੇ ਮੈਡੀਕਲ ਉਪਕਰਣ 

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ 11 ਨੂੰ : ਛਾਜਲਾ 

ਕਿਸਾਨਾਂ ਦਾ "ਮਾਨ" ਸਰਕਾਰ ਖ਼ਿਲਾਫ਼ ਰੋਹ ਭਖਿਆ 

ਬੰਬ ਧਮਾਕਿਆਂ ਕਾਰਨ ਪੰਜਾਬ 'ਚ ਸਹਿਮ ਦਾ ਮਾਹੌਲ : ਦਾਮਨ ਬਾਜਵਾ