ਬੈਂਗਲੁਰੂ : ਸ਼ੁੱਕਰਵਾਰ ਨੂੰ ਇਕ ਈਮੇਲ ਰਾਹੀ ਬੈਂਗਲੁਰੂ ਦੇ 15 ਸਕੂਲ ਉਡਾਉਣ ਦੀ ਧਮਕੀ ਮਿਲੀ। ਈਮੇਲ ਵਿਚ ਦਾਅਵਾ ਕੀਤਾ ਗਿਆ ਕਿ ਸਕੂਲ ਕੈਂਪਸ ਵਿਚ ਵਿਸਫੋਟਕ ਲਗਾਏ ਗਏ ਹਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਇਸ ਤੋਂ ਬਾਅਦ ਸਕੂਲਾਂ ਦੀ ਤਲਾਸ਼ੀ ਮੁਹਿੰਮ ਚਲਾਈ ਗਈ। ਫਿਲਹਾਲ ਕੋਈ ਵੀ ਸੱਕੀ ਸਮਾਨ ਨਹੀ ਮਿਲਿਆ। ਬੰਬ ਦੀ ਧਮਕੀ ਦੇ ਬਾਅਦ ਸਕੂਲਾਂ ਨੇ ਮਾਪਿਆਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਅੱਜ ਸਕੂਲ ਵਿੱਚ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਸਕੂਲ ਨੂੰ ਅਣਜਾਣ ਸਰੋਤਾਂ ਤੋਂ ਸੁਰੱਖਿਆ ਸਬੰਧੀ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਆਪੇਣੇ ਬੱਚਿਆ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹਾਂ। ਇਸ ਲਈ ਅਸੀਂ ਵਿਦਿਆਰਥੀਆਂ ਨੂੰ ਤੁਰੰਤ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ।