ਪਟਿਆਲਾ : ਆਪ ਵਲੋਂ ਕਈ ਮਿਹਨਤੀ ਵਰਕਰਾਂ ਨੂੰ ਵੱਡੇ ਅਹੁਦਿਆਂ ਤੇ ਬਿਠਾਉਣ ਨਾਲ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਵੱਖ ਵੱਖ ਮਿਹਨਤੀ ਵਰਕਰਾਂ ਨੂੰ ਵਾਇਸ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਲਗਾਉਣ ਦੀ ਲਿਸਟ ਜਾਰੀ ਕੀਤੀ ਗਈ, ਜਿਸ ਤੇ ਸਾਰੇ ਪਾਰਟੀ ਵਰਕਰ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਲਿਸਟ ਮਗਰੋਂ ਹੋਰਨਾਂ ਵਰਕਰਾਂ ਵਿੱਚ ਵੀ ਅੱਗੇ ਨਾਲੋਂ ਵੱਧ ਕੇ ਕੰਮ ਕਰਨ ਬਾਰੇ ਗੱਲ ਆਖੀ ਜਾ ਰਹੀ ਹੈ। ਇਹ ਪ੍ਰਗਟਾਵਾ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਨ ਮੌਕੇ ਕੀਤਾ। ਇਸ ਮੌਕੇ ਸਨਮਾਨ ਸਖਸ਼ੀਅਤਾਂ ਵਿੱਚ ਗੁੰਜਨ ਚੱਢਾ, ਇੰਦਰਜੀਤ ਸੰਧੂ, ਐਡਵੋਕੇਟ ਸਤਬੀਰ ਸਿੰਘ, ਵਿੱਕੀ ਘਨੌਰ, ਤਜਿੰਦਰ ਮਹਿਤਾ, ਡਾ ਭੀਮਇੰਦਰ, ਜਰਨੈਲ ਮਨੂੰ, ਪਰਵੀਨ ਛਾਬੜਾ, ਬਹਾਦਰ ਖਾਨ, ਰਾਮ ਇਸਰ ਭਗਤ ਸਨ।
ਸੂਬਾ ਸਕੱਤਰ ਰਣਜੋਧ ਹਡਾਣਾ ਨੇ ਗੱਲਬਾਤ ਦੌਰਾਨ ਕਿਹਾ ਕਿ ਆਪ ਪਾਰਟੀ ਵਲੋਂ ਨਿੱਤ ਨਵੇਂ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ। ਜਿਸ ਨਾਲ ਆਮ ਲੋਕਾਂ ਦਾ ਵਿਸ਼ਵਾਸ ਅੱਗੇ ਨਾਲੋਂ ਹੋਰ ਪੱਕਾ ਹੋਇਆ ਹੈ। ਉਨ੍ਹਾ ਕਿਹਾ ਕਿ 70 ਸਾਲ ਤੋਂ ਕਾਬਜ ਸਰਕਾਰਾਂ ਹਮੇਸ਼ਾ ਆਪਣੇ ਰਿਸ਼ਤੇਦਾਰਾਂ ਤੇ ਧੀਆਂ ਪੁੱਤਰਾਂ ਨੂੰ ਅਹੁਦੇਦਾਰੀਆਂ ਦਿੰਦੀ ਸੀ। ਪਰ ਆਪ ਪਾਰਟੀ ਆਮ ਲੋਕਾਂ ਵਿੱਚੋ ਅਤੇ ਮਿਹਨਤੀ ਵਰਕਰਾਂ ਵਿਚੋਂ ਹੀ ਅਹਿਮ ਜ਼ਿੰਮੇਵਾਰੀਆਂ ਨਿਵਾਜਦੀ ਹੈ। ਜਿਸ ਕਾਰਣ ਪਾਰਟੀ ਦਾ ਗ੍ਰਾਫ ਪਹਿਲਾਂ ਨਾਲੋਂ ਕਿਤੇ ਦੁੱਗਣਾ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਕੁੰਦਨ ਗੋਗੀਆ, ਅਮਰੀਕ ਸਿੰਘ ਬਾਂਗੜ, ਸਲਾਹਕਾਰ ਗੁਲਜ਼ਾਰ ਸਿੰਘ ਵਿਰਕ, ਜਤਿੰਦਰ ਝੰਡ, ਅਮਨ ਜੋਲੀ, ਵਿਕਰਮ ਕੌੜਾ, ਜਸਬੀਰ ਚੰਦੂਆ ਰਾਜਪੁਰਾ, ਓ ਐਸ ਡੀ ਅਲੀ, ਅਮਰਜੀਤ ਸਿੰਘ, ਭਿੰਦਰ ਆਲਮਪੁਰ, ਸਤਗੁਰ ਸਿੰਘ ਅਕੋਤ, ਪ੍ਰੀਤ ਗਿੱਲ, ਬੰਤ ਸਿੰਘ ਬਲਬੇੜਾ, ਹਰਪਿੰਦਰ ਸਿੰਘ ਚੀਮਾ, ਰਾਜਾ ਧੰਜੂ, ਲਾਲੀ ਰਹਿਲ, ਗੁਰਵਿੰਦਰਪਾਲ ਸਿੰਘ ਅਦਾਲਤੀਵਾਲਾ, ਸਿੰਗਲਾ ਤੇਜਬਾਗ਼ ਕਲੋਨੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।