Sunday, February 16, 2025

Malwa

ਰੋਟਰੀ ਕਲੱਬ ਸੁਨਾਮ ਨੇ ਲਾਇਆ ਖੂਨਦਾਨ ਕੈਂਪ ; 60 ਯੂਨਿਟ ਖੂਨ ਕੀਤਾ ਇਕੱਤਰ

December 08, 2023 06:19 PM
ਦਰਸ਼ਨ ਸਿੰਘ ਚੌਹਾਨ

ਸੁਨਾਮ  : ਮਨੁੱਖਤਾ ਦੀ ਸੇਵਾ ਲਈ ਕਾਰਜਸ਼ੀਲ ਰੋਟਰੀ ਕਲੱਬ ਸੁਨਾਮ ਵੱਲੋਂ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ ਅਤੇ ਪ੍ਰਾਜੈਕਟ ਚੇਅਰਮੈਨ ਸੁਰਜੀਤ ਸਿੰਘ ਗਹੀਰ, ਲਾਡੀ ਚੰਦ, ਰਾਜੇਸ਼ ਗਰਗ, ਸੰਜੀਵ ਕੁਮਾਰ ਅਤੇ ਰਿੰਕੂ ਗਰਗ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ 60 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰੋਟਰੀ ਦੇ ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਐਸਡੀਐਮ ਪ੍ਰਮੋਦ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਡੀਐਸਪੀ ਭਰਪੂਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਪੁੰਨ ਦਾ ਕਾਰਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਗੰਭੀਰ ਜ਼ਖਮੀਆਂ ਨੂੰ ਸਮੇਂ ਸਿਰ ਖੂਨ ਮਿਲ ਜਾਣ ਤੇ ਇਨਸਾਨੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਵਿਸ਼ੇਸ਼ ਮਹਿਮਾਨ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਅਤੇ ਡੀਐਸਪੀ ਭਰਪੂਰ ਸਿੰਘ ਨੇ ਵੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੈਕਟਰੀ ਵਿਨੀਤ ਗਰਗ, ਡਾਕਟਰ ਵਿਜੇ ਗਰਗ, ਤਨੁੱਜ ਜਿੰਦਲ, ਐਚਡੀਐਫਸੀ ਦੇ ਮੈਨੇਜਰ ਜਗਵੀਰ ਸਿੰਘ, ਜਤਿਨ ਅਰੋੜਾ, ਅਜੇ ਸਿੰਗਲਾ, ਰਾਜਨ ਸਿੰਗਲਾ, ਵਿਕਰਮ ਗਰਗ ਵਿੱਕੀ, ਕਮਲ ਗਰਗ, ਸੁਰੇਸ਼ ਕੁਮਾਰ ਸ਼ਸ਼ੀ ਠੇਕੇਦਾਰ, ਮੁਕੇਸ਼ ਕਾਂਸਲ, ਪ੍ਰੋ ਵਿਜੇ ਮੋਹਨ ਸਮੇਤ ਹੋਰ ਕਲੱਬ ਮੈਂਬਰ ਅਤੇ ਪਤਵੰਤੇ ਹਾਜਰ ਸਨ।

Have something to say? Post your comment

 

More in Malwa

ਕੇਂਦਰ ਤੇ ਸੂਬਾ ਸਰਕਾਰ ਕਿਸਾਨ ਵਿਰੋਧੀ : ਛਾਜਲੀ 

ਠੇਕਾ ਮੁਲਾਜਮਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ 

'ਪਟਿਆਲਾ ਹੈਰੀਟੇਜ ਫੈਸਟੀਵਲ-2025' ਐਰੋ ਸ਼ੋਅ 'ਚ ਹਵਾਈ ਜਹਾਜਾਂ ਤੇ ਮਾਡਲਾਂ ਦੇ ਕਰਤੱਬਾਂ ਨੇ ਮੋਹੇ ਦਰਸ਼ਕ

ਜ਼ਿਲ੍ਹੇ ਵਿੱਚ ਆਵਾਜ਼ ਪ੍ਰਦੂਸ਼ਣ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਕਰਨ ਤੇ ਲਗਾਈ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਨੇ ਬਿਨਾਂ ਮਨਜੂਰੀ ਟਰੈਕਟਰਾਂ ਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ ਤੇ ਸਟੰਟ ਆਯੋਜਿਤ ਕਰਨ ਤੇ ਲਗਾਈ ਪਾਬੰਦੀ

ਲੋਕਾਂ ਦੀਆਂ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਮੁਸ਼ਕਲਾਂ ਦਾ ਛੇਤੀ ਹੋਵੇਗਾ ਹੱਲ- ਖੇਤਰੀ ਟਰਾਂਸਪੋਰਟ ਅਫਸਰ

ਬੱਚਿਆਂ ਨੂੰ ਨਸ਼ੇ ਜਾਂ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ-ਡਾ. ਸੋਨਾ ਥਿੰਦ

ਕਿਸਾਨਾਂ ਨੂੰ ਮੱਕੀ ਦਾ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਬੀਜ ਵਿਕ੍ਰੇਤਾਵਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ

ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਦੂਜੀ ਸ਼ਾਮ' ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ