Thursday, April 10, 2025

Malwa

ਐਫ.ਏ.ਓ ਦੀ ਟੀਮ ਨੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਕੀਤਾ ਦੌਰਾ

December 15, 2023 07:12 PM
SehajTimes

ਪਟਿਆਲਾ : ਐਫ.ਏ.ਓ. ਦੀ ਟੀਮ ਅਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਡਾ. ਅਰੁਣ ਗੋਇਲ ਵੱਲੋਂ ਪਟਿਆਲਾ ਦੇ ਪ੍ਰਗਤੀਸ਼ੀਲ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੇ ਫਾਰਮ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਵਿੱਚ ਖੇਤੀਬਾੜੀ ਦਾ ਭਵਿੱਖ, ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਅੱਜ ਦੇ ਸਮੇਂ ਦੇ ਬਹੁਤ ਹੀ ਗੰਭੀਰ ਮੁੱਦੇ, "ਫ਼ਸਲੀ ਵਿਭਿੰਨਤਾ" ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ।

 

ਇਸ ਵਿਸ਼ੇ 'ਤੇ ਚਰਚਾ ਕਰਦਿਆਂ ਜੁਆਇੰਟ ਡਾਇਰੈਕਟਰ ਡਾ. ਅਰੁਣ ਗੋਇਲ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੁੱਝ ਜ਼ਿਲਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਹੁਤ ਹੀ ਨਾਜ਼ੁਕ ਹੈ, ਜਿਨ੍ਹਾਂ ਵਿੱਚ ਸੰਗਰੂਰ ਅਤੇ ਪਟਿਆਲਾ ਸਭ ਤੋਂ ਅੱਗੇ ਹਨ ਅਤੇ ਇਹਨਾਂ ਜ਼ਿਲਿਆਂ ਵਿੱਚ ਫ਼ਸਲੀ ਵਿਭਿੰਨਤਾ ਦੀ  ਬਹੁਤ ਲੋੜ ਹੈ।ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜੇਕਰ ਸਰਕਾਰ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਫ਼ਸਲੀ ਵਿਭਿੰਨਤਾ ਵਾਲੀਆਂ ਫ਼ਸਲਾਂ ਜਿਵੇਂ ਕਿ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦਾ ਘੱਟੋ-ਘੱਟ ਮੁੱਲ ਨਿਸ਼ਚਿਤ ਕਰਨਾ ਪਏਗਾ।

ਉਹਨਾਂ ਕਿਹਾ ਕਿ ਚਾਹੇ ਸਰਕਾਰ ਇਹਨਾਂ ਫ਼ਸਲਾਂ ਦੀ ਖਰੀਦ ਨਾ ਕਰੇ ਪਰ ਇਹ ਯਕੀਨੀ ਬਣਾਵੇ ਕਿ ਮੰਡੀ ਵਿੱਚ ਇਹਨਾਂ ਫ਼ਸਲਾਂ ਦੀ ਖਰੀਦ ਦੀ ਬੋਲੀ ਇਸੇ ਨਿਰਧਾਰਿਤ ਕੀਤੇ ਮੁੱਲ ਤੋਂ ਸ਼ੁਰੂ ਹੋਏਗੀ। ਇਥੇ ਇਹ ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਪਿਛਲੇ 27 ਸਾਲਾਂ ਤੋਂ ਫਲੋਰੀਕਲਚਰ, ਵਰਮੀਕਲਚਰ ਅਤੇ ਮੱਛੀ ਪਾਲਣ ਰਾਹੀਂ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਹੈ, ਜਿਸ ਲਈ ਉਹਨਾਂ ਨੂੰ "ਨੈਸ਼ਨਲ ਐਵਾਰਡ" ਰਾਹੀਂ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰੇ ਦੇ ਦੌਰਾਨ ਪਟਿਆਲਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਮੇਲ ਸਿੰਘ ਦੇ ਨਾਲ-ਨਾਲ ਡਾ. ਵਿਮਲਪ੍ਰੀਤ, ਅਗਾਂਹਵਧੂ ਕਿਸਾਨ ਨਵਜੋਤ ਸਿੰਘ ਅਤੇ ਕਰਮਜੀਤ ਸਿੰਘ ਵੀ ਮੌਜੂਦ ਰਹੇ।

 

Have something to say? Post your comment

 

More in Malwa

ਭਗਵੰਤ ਮਾਨ ਸਰਕਾਰ ਦਾ ਵਤੀਰਾ ਤਾਨਾਸ਼ਾਹੀ 

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ 'ਚ ਮਨਾਹੀ ਦੇ ਵੱਖ ਵੱਖ ਹੁਕਮ ਜਾਰੀ

ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਨੇ ਕੱਢੀਆਂ ਦੋ ਜਾਗਰੂਕਤਾ ਰੈਲੀਆਂ

ਪੰਜਾਬ ’ਚ ਕੁੱਤੇ ਤੇ ਕੁੱਤਿਆਂ ਦੀ ਵਰਤੋਂ ਵਾਲੇ ਸਾਮਾਨ ਸਮੇਤ ਪਸ਼ੂਆਂ ਦੀਆਂ ਦਵਾਈਆਂ ਵੇਚਣ ਵਾਲਿਆਂ ਲਈ ਪਸ਼ੂ ਭਲਾਈ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ : ਡਾ. ਗੁਰਦਰਸ਼ਨ ਸਿੰਘ

ਰੋਟਰੀ ਨੇ ਕੈਂਸਰ ਹਸਪਤਾਲ ਨੂੰ ਸੌਂਪੇ ਮੈਡੀਕਲ ਉਪਕਰਣ 

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ 11 ਨੂੰ : ਛਾਜਲਾ 

ਕਿਸਾਨਾਂ ਦਾ "ਮਾਨ" ਸਰਕਾਰ ਖ਼ਿਲਾਫ਼ ਰੋਹ ਭਖਿਆ 

ਬੰਬ ਧਮਾਕਿਆਂ ਕਾਰਨ ਪੰਜਾਬ 'ਚ ਸਹਿਮ ਦਾ ਮਾਹੌਲ : ਦਾਮਨ ਬਾਜਵਾ 

ਆਦਰਸ਼ ਸਕੂਲ ਮਾਮਲੇ 'ਚ ਇਨਸਾਫ਼ ਦੇਣ ਤੋਂ ਭੱਜ ਰਹੀ ਸਰਕਾਰ : ਜੋਗਿੰਦਰ ਉਗਰਾਹਾਂ  

ਸੁਖਦੇਵ ਸਿੰਘ ਢੀਂਡਸਾ ਦੇ ਨਿੱਜੀ ਸਹਾਇਕ ਰਹੇ ਸੁਸ਼ੀਲ ਗੋਇਲ ਦਾ ਦੇਹਾਂਤ