Saturday, April 12, 2025

Malwa

ਡਾਕਟਰ ਚੇਤਨਾ ਨੇ ਬਤੌਰ ਸਿਵਲ ਸਰਜਨ ਜ਼ਿਲ੍ਹਾ ਮਾਲੇਰਕੋਟਲਾ ਦਾ ਅਹੁੱਦਾ ਸੰਭਾਲਿਆ

December 20, 2023 05:53 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ‘ਤੇ ਅੱਜ ਪੱਦ ਉੱਨਤੀ ਉਪਰੰਤ ਡਾ. ਚੇਤਨਾ ਨੇ ਬਤੌਰ ਸਿਵਲ ਸਰਜਨ ਜ਼ਿਲ੍ਹਾ ਮਾਲੇਰਕੋਟਲਾ ਦਾ ਆਹੁੱਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਡਾ. ਚੇਤਨਾ ਔਰਤਾਂ ਦੇ ਰੋਗਾਂ ਦੇ ਮਾਹਰ ਹਨ ਅਤੇ ਉਨ੍ਹਾਂ ਨੇ ਤਲਵੰਡੀ ਵਿਰਕ ਗੁਰਦਾਸਪੁਰ ਤੋਂ ਬਤੌਰ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਸ਼ੁਰੂ ਕੀਤਾ ਸੀ। ਉਹ ਹੁਣ ਪਿਛਲੇ ਕਰੀਬ 5 ਸਾਲਾਂ ਤੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਸੇਵਾਵਾਂ ਨਿਭਾ ਰਹੇ ਸੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਜੀਲਾ ਖਾਨ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰੰਜੀਵ ਬੈਂਸ, ਡਿਪਟੀ ਮੈਡੀਕਲ ਅਫ਼ਸਰ ਡਾ. ਰਿਸ਼ਮਾ ਭੋਰਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਤੂ ਸੇਠੀ ਸਮੇਤ ਸਮੂਹ ਸਟਾਫ ਮੈਂਬਰਾ ਮੌਜੂਦ ਸਨ । ਨਵ ਨਿਯੁਕਤ ਸਿਵਲ ਸਰਜਨ ਡਾ. ਚੇਤਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਤਕ ਪਹੁੰਚਾਉਣ ਲਈ ਵਚਨਵੱਧ ਹੋਣਗੇ। ਉਨ੍ਹਾਂ ਗੱਲਬਾਤ ਕਰਦਿਆ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਾ ਅਤੇ ਸਿਹਤ ਸਹੂਲਤਾਂ ਨੂੰ ਲੋਕ ਪੱਖੀ ਬਣਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ । ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ’ਚ ਦਵਾਈਆਂ ਤੇ ਸਿਹਤ ਸੇਵਾਵਾਂ ਦੇਣ ’ਚ ਕੋਈ ਕਮੀ ਨਹੀਂ ਆਉਣ ਦੇਣਗੇ। ਦਫਤਰ ਸਿਵਲ ਸਰਜਨ ਵਿਖੇ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਟੀਚੇ ਦਿੱਤੇ ਜਾਣਗੇ ਉਹ ਮਿੱਥੇ ਸਮੇਂ ਤੋਂ ਪਹਿਲਾਂ ਪੂਰੇ ਕਰਵਾਏ ਜਾਣਗੇ। ਉਨ੍ਹਾਂ ਸਮੂਹ ਸਟਾਫ਼ ਮੈਂਬਰਾਂ ਨੂੰ ਕਿਹਾ ਕਿ ਉਹ ਸਿਹਤ ਕਰਮਚਾਰੀ ਹੋਣ ਦੇ ਨਾਤੇ ਆਪਣਾ ਰੋਲ ਲੋਕਪੱਖੀ ਨਿਭਾਉਣ। ਕਿਉਂਕਿ ਸਾਡੇ ਕੋਲ ਬਿਮਾਰੀ ਤੋਂ ਪੀੜਤ ਲੋਕਾਂ ਨੇ ਆਪਣੀ ਪੀੜ ਨੂੰ ਦੂਰ ਕਰਵਾਉਣਾ ਲਈ ਆਉਣਾ ਹੈ। ਲੋਕਾਂ ਲਈ ਡਾਕਟਰ ਹੀ ਰੱਬ ਦਾ ਦੂਜਾ ਰੂਪ ਹੁੰਦਾ ਹੈ। ਉਨ੍ਹਾਂ ਕਰਮਚਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਜਾਣਕਾਰੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਜੀਅ ਜਾਨ ਨਾਲ ਕੰਮ ਕਰਨ। ਉਨ੍ਹਾਂ ਸਮੂਹ ਸਟਾਫ ਨੂੰ ਸਮੇਂ ਦੀ ਪਾਬੰਧੀ ਅਤੇ ਅਨੁਸ਼ਾਸਨ ‘ਚ ਰਹਿਣ ਦੀ ਹਦਾਇਤ ਕੀਤੀ। ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਆਉਣ ਵਾਲੇ
ਮਰੀਜ਼ਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾਂ ਖੱਜਲ ਖੁਆਰੀ ਤੋਂ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇ। ਇਸ ਮੌਕੇ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ, ਸੀਨੀਅਰ ਸਹਾਇਕ ਕੰਵਰਜੀਤ ਸਿੰਘ ਤੇ ਬਲਵਿੰਦਰ ਸਿੰਘ, ਜ਼ਿਲ੍ਹਾ ਫਾਰਮੇਸੀ ਅਫ਼ਸਰ ਨਰੇਸ਼ ਅਰੋੜਾ, ਡੀਪੀਐਮ ਕੁਲਵੰਤ ਸਿੰਘ, ਕਲਰਕ ਲਕਸਦੀਪ ਸਿੰਘ, ਤੇਜਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਕੈਮਿਸਟਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ 

ਸੁਨਾਮ ਵਿਖੇ ਸਜਾਇਆ ਦਸਤਾਰ ਚੇਤਨਾ ਮਾਰਚ 

ਪਾਲਾ ਸਿੰਘ ਬੀਕੇਯੂ (ਉਗਰਾਹਾਂ) ਦੀ ਛਾਜਲਾ ਇਕਾਈ ਦੇ ਪ੍ਰਧਾਨ ਬਣੇ 

ਸੁਨਾਮ ਵਿਖੇ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ 

ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ ਪਰਸ ਖੋਹ ਕੇ ਫ਼ਰਾਰ

ਅਮਨਬੀਰ ਚੈਰੀ ਵੱਲੋਂ ਭਰਤੀ ਕਮੇਟੀ ਦੀਆਂ ਕਾਪੀਆਂ ਤਕਸੀਮ 

ਭਗਵੰਤ ਮਾਨ ਸਰਕਾਰ ਦਾ ਵਤੀਰਾ ਤਾਨਾਸ਼ਾਹੀ 

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ 'ਚ ਮਨਾਹੀ ਦੇ ਵੱਖ ਵੱਖ ਹੁਕਮ ਜਾਰੀ

ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਨੇ ਕੱਢੀਆਂ ਦੋ ਜਾਗਰੂਕਤਾ ਰੈਲੀਆਂ

ਪੰਜਾਬ ’ਚ ਕੁੱਤੇ ਤੇ ਕੁੱਤਿਆਂ ਦੀ ਵਰਤੋਂ ਵਾਲੇ ਸਾਮਾਨ ਸਮੇਤ ਪਸ਼ੂਆਂ ਦੀਆਂ ਦਵਾਈਆਂ ਵੇਚਣ ਵਾਲਿਆਂ ਲਈ ਪਸ਼ੂ ਭਲਾਈ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ : ਡਾ. ਗੁਰਦਰਸ਼ਨ ਸਿੰਘ