ਫਤਹਿਗੜ੍ਹ ਸਾਹਿਬ : ਪੇਂਡੂ ਬੇਰੋਜ਼ਗਾਰ ਨੌਜਵਾਨਾ/ਔਰਤਾਂ ਨੂੰ ਡੇਅਰੀ ਦਾ ਕਿੱਤਾ ਅਪਨਾਉਣ ਲਈ ਬੇਰੋਜ਼ਗਾਰ ਨੌਜਵਾਨਾ/ਔਰਤਾਂ ਨੂੰ 2 ਹਫਤੇ ਦੀ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਤਹਿਗੜ੍ਹ ਸਾਹਿਬ ਦਲਬੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਮਿਤੀ 08 ਜਨਵਰੀ ਨੂੰ ਫਤਹਿਗੜ੍ਹ ਸਾਹਿਬ ਦੇ ਉਮੀਦਵਾਰਾਂ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਚਤਾਮਲੀ (ਰੋਪੜ) ਅਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ (ਲੁਧਿਆਣਾ) ਵਿਖੇ ਚਲਾਈ ਜਾਵੇਗੀ। ਇਸ ਸਿਖਲਾਈ ਲਈ ਉਮੀਦਵਾਰ ਦੀ ਉਮਰ 18 ਤੋਂ 50 ਸਾਲ ਦੀ ਹੋਣੀ ਚਾਹੀਦੀ ਹੈ, ਉਹ ਘੱਟੋ ਘੱਟ ਪੰਜਵੀ ਪਾਸ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਨਾਲ ਸਬੰਧਤ ਹੋਵੇ ।ਚਾਹ ਸਿਖਿਆਰਥੀ ਆਪਣੇ ਦਸਤਾਵੇਜ ਜਿਵੇਂ ਯੋਗਤਾ ਸਰਟੀਫਿਕੇਟ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਈਜ ਫੋਟੋ ਲੈ ਕੇ ਦਫਤਰ ਚ ਆਉਣ। ਉਨ੍ਹਾਂ ਹੋਰ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਗਲ ਅਚੇ ਸੁਚੱਜੇ ਮੰਡੀਕਰਨ ਆਦਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਿਖਲਾਈ ਲਈ ਕਾਊਸਲਿੰਗ ਮਿਤੀ 04-01-2024 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀਵਿਕਾਸ, ਕਮਰਾ ਨੰ. 406, ਤੀਜੀ ਮੰਜਿਲ, ਡਿਪਟੀ ਕਮਿਸ਼ਨਰ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਕੀਤੀ ਜਾਵੇਗੀ।ਵਧੇਰੇ ਜਾਣਕਾਰੀ ਲਈ 9653031054\ 8283045015ਤੇ ਸੰਪਰਕ ਕੀਤਾ ਜਾ ਸਕਦਾ ਹੈ।