ਬੰਗਲਾਦੇਸ਼ : ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਕਿਬ ਅਲ ਹਸਨ ਨੇ ਰਾਜਨੀਤੀ ਦੀ ਪਿਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਪਿਨ ਆਲਰਾਊਂਡਰ ਸ਼ਕਿਬ ਅਲ ਹਸਨ ਨੇ ਕਰੀਬ ਡੇਢ ਲੱਖ ਵੋਟਾਂ ਨਾਲ ਆਪਣੀ ਪਹਿਲੀ ਚੋਣ ਜਿੱਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਸ਼ਕਿਬ ਕ੍ਰਿਕਟ ਖੇਡਣਾ ਜਾਰੀ ਰੱੱਖਣਗੇ। ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ
ਦੱਸ ਦੇਈਏ ਕਿ ਪਿਛਲੇ ਸਾਲ ਭਾਰਤ ਵਿੱਚ ਖੇਡੇ ਗਏ 2023 ਵਨਡੇ ਵਿਸ਼ਵ ਕੱਪ ਵਿੱਚ ਸ਼ਕਿਬ ਅਲ ਹਸਨ ਬੰਗਲਾਦੇਸ਼ ਦੇ ਕਪਤਾਨ ਸਨ। ਹਾਲਾਂਕਿ ਉਨ੍ਹਾਂ ਦੀ ਕਪਤਾਨੀ ਵਿੱਚ ਨਾ ਤਾਂ ਟੀਮ ਦਾ ਪ੍ਰਦਰਸ਼ਨ ਵਧੀਆ ਰਿਹਾ ਸੀ ਤੇ ਨਾ ਹੀ ਸ਼ਕਿਸ ਖੁਦ ਕੋਈ ਕਮਾਲ ਕਰ ਸਕੇ ਸਨ । ਇਸਦੇ ਬਾਅਦ ਉਨ੍ਹਾਂ ਦੀ ਰਿਟਾਇਰਮੈਂਟ ਦੀ ਚਰਚਾ ਹੋਣ ਲੱਗੀ ਸੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ ਦੇ ਨਾਲ ਕ੍ਰਿਕਟ ਖੇਡਣਾ ਵੀ ਜਾਰੀ ਰੱਖਣਗੇ।