ਨਵੀਂ ਦਿੱਲੀ : ਕਰੋਨਾ ਦੀ ਲਾਗ ਦਿੱਲੀ ਵਿਚ ਦਿਨੋਂ ਦਿਨ ਭਿਆਨਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਜਿਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦਿੱਲੀ ਵਿੱਚ ਸਭ ਤੋਂ ਵੱਡੇ ਸਮਸ਼ਾਨ ਘਾਟ ਵਿੱਚ ਬੀਤੇ ਦਿਨੀਂ 107 ਦੇ ਕਰੀਬ ਮਿ੍ਰਤਕ ਦੇਹਾਂ ਪਹੁੰਚੀਆਂ। ਸਮਸ਼ਾਨ ਘਾਟ ਦੇ ਮੁੱਖ ਪ੍ਰਬੰਧਕ ਨੇ ਦਸਿਆ ਕਿ ਇਨ੍ਹਾਂ ਵਿੱਚੋਂ 34 ਤਾਂ ਕੋਵਿਡ ਕਾਰਨ ਹੋਈਆਂ ਮੌਤਾਂ ਨਾਲ ਸਬੰਧਤ ਸਨ। ਮੁੱਖ ਪ੍ਰਬੰਧਕ ਨੇ ਇਹ ਵੀ ਦਸਿਆ ਕਿ ਇਹ ਗਿਣਤੀ ਇਸ ਸਾਲ ਦੀ ਸੱਭ ਤੋਂ ਵੱਡੀ ਗਿਣਤੀ ਹੈ। ਇਸ ਸਾਲ ਕਰੋਨਾ ਕਾਰਨ ਇੰਨੀਆਂ ਲਾਸ਼ਾਂ ਨਹੀਂ ਸੀ ਆਈਆਂ।
ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਸਿਵਲ ਸਰਜਨ (Civil Surgeon) ਵਲੋਂ ਸਬ ਸੈਂਟਰ ਜੰਗੀਆਣਾ ਅਤੇ ਤਲਵੰਡੀ ਵਿਖੇ ਕੋਰੋਨਾ ਵੈਕਸੀਨੇਸਨ ਸੈਟਰਾਂ ਦਾ ਦੌਰਾ
ਸਮਸ਼ਾਨ ਘਾਟ ਦੇ ਮੁੱਖ ਪ੍ਰਬੰਧਕ ਸੁਮਨ ਕੁਮਾਰ ਗੁਪਤਾ ਨੇ ਦਸਿਆ ਕਿ ਸਮਸ਼ਾਨ ਘਾਟ ਵਿੱਚ ਇਕੋ ਸਮੇਂ 120 ਦੇ ਕਰੀਬ ਲਾਸ਼ਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ ਅਤੇ 6 ਸੀ.ਐਨ.ਜੀ. ਵਾਲੇ ਸੀਵੇ ਵੀ ਮੌਜੂਦ ਹਨ।
ਸੁਮਨ ਗੁਪਤਾ ਨੇ ਇਹ ਵੀ ਦੱਸਿਆ ਕਿ ਨਿਗਮਬੋਧ ਘਾਟ ’ਤੇ ਲਕੜੀਆਂ ਦੀ ਕੋਈ ਕਮੀ ਨਹੀਂ ਹੈ। ਉਸ ਅਨੁਸਾਰ 1000 ਦੇ ਕਰੀਬ ਮਿ੍ਰਤਕ ਦੇਹਾਂ ਦੇ ਸਸਕਾਰ ਦਾ ਇੰਤਜ਼ਾਮ ਰਹਿੰਦਾ ਹੈ। ਸੁਮਨ ਗੁਪਤਾ ਅਨੁਸਾਰ ਠੇਕੇਦਾਰਾਂ ਕੋਲ ਲਕੜੀਆਂ ਦੇ ਗੁਦਾਮ ਬਣੇ ਹੋਏ ਹਨ। ਇਸ ਤੋਂ ਇਲਾਵਾ ਸੀ.ਐਨ.ਜੀ. ਦੀ ਸਿੱਧੀ ਲਾਈਨ ਸਮਸ਼ਾਨ ਘਾਟ ਤੱਕ ਆਉਦੀ ਹੈ।
ਜੇਕਰ ਦਿੱਲੀ ਵਿਚ ਸਥਿਤ ਜਦੀਦ ਕਬਰਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੇ ਕੇਅਰ ਟੇਕਰ ਸ਼ਮੀਮ ਨੇ ਦੱਸਿਆ ਕਿ ਇਥੇ 150 ਤੋਂ 200 ਦੇਹਾਂ ਨੂੰ ਹੀ ਦਫ਼ਨਾਉਣ ਦਾ ਪ੍ਰਬੰਧ ਹੈ। ਪਰ ਕਰੋਨਾ ਕਾਰਨ ਦੇਹਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਤੋਂ ਪੀਪੀਈ ਕਿੱਟਾਂ ਅਤੇ ਜੋ ਕਬਰਿਸਤਾਨ ਦੀ ਜਗ੍ਹਾ ’ਤੇ ਕਬਜ਼ੇ ਕੀਤੇ ਹੋਏ ਹਨ ਉਹ ਛੁਡਵਾਏ ਜਾਣ ਤਾਂ ਜੋ ਕੋਈ ਸਮੱਸਿਆ ਨਾ ਆਵੇ।