ਵਾਸ਼ਿੰਗਟਨ : ਅਮਰੀਕੀ ਫੌਜ ਨੇ ਬੁੱਧਵਾਰ ਨੂੰ ਯਮਨ ’ਚ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਸਥਾਨਾਂ ’ਤੇ ਮਿਜ਼ਾਈਲਾਂ ਦਾਗੀਆਂ। ਪੱਛਮੀ ਏਸ਼ੀਆ ’ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਦਰਮਿਆਨ ਹੂਤੀ ਬਾਗੀਆਂ ’ਤੇ ਅਮਰੀਕੀ ਫੌਜ ਦਾ ਇਹ ਚੌਥਾ ਹਮਲਾ ਹੈ। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਅਮਰੀਕਾ ਨੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਸੀ ਕਿ ਉਸਨੇ ਯਮਨ ’ਚ ਈਰਾਨ ਸਮਰਥਿਤ ਹੂਤੀ ਬਾਗੀਆਂ ਨੂੰ ਵਿਸ਼ੇਸ਼ ਤੌਰ ’ਤੇ ਨਾਮਜ਼ਦ ਗਲੋਬਲ ਅੱਤਵਾਦੀਆਂ ਵਜੋਂ ਦੁਬਾਰਾ ਨਾਮਜ਼ਦ ਕੀਤਾ ਹੈ। ਪਿਛਲੇ ਸ਼ੁੱਕਰਵਾਰ ਨੂੰ ਅਮਰੀਕੀ ਅਤੇ ਬਰਤਾਨਵੀ ਜੰਗੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨੇ ਹੂਤੀ ਬਾਗੀਆਂ ਵੱਲੋਂ ਵਰਤੇ ਗਏ 60 ਤੋਂ ਵੱਧ ਟੀਚੀਆਂ ਨੂੰ ਨਿਸ਼ਾਨਾ ਬਣਾਇਆ ਪਰ ਪਾਬੰਦੀਆਂ ਅਤੇ ਫੌਜੀ ਹਮਲਿਆਂ ਦੇ ਬਾਵਜੂਦ ਹੂਤੀ ਬਾਗੀ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਬੁੱਧਵਾਰ ਨੂੰ ਵੀ ਯਮਨ ਤੋਂ ਹੂਤੀ ਬਾਗੀਆਂ ਦੇ ਕਬਜ਼ੇ ਵਾਲੇ ਇਕ ਸਥਾਨ ਉਤੇ ਡਰੋਨ ਹਮਲਾ ਕੀਤਾ ਗਿਆ ਸੀ। ਇਹ ਡਰੋਨ ਅਦਨ ਦੀ ਖਾੜੀ ’ਚ ਅਮਰੀਕਾ ਦੀ ਮਲਕੀਅਤ ਵਾਲੇ ਬੇੜੇ ’ਤੇ ਡਿੱਗਿਆ ਸੀ । ਅਮਰੀਕਾ ਨੇ ਈਰਾਨ ਨੂੰ ਹੂਤੀ ਬਾਗੀਆਂ ਨੂੰ ਹਥਿਆਰ ਮੁਹੱਈਆ ਕਰਾਉਣ ਵਿਰੁੱਧ ਸਖ਼ਤ ਲਹਿਜੇ ’ਚ ਚੇਤਾਵਨੀ ਵੀ ਦਿੱਤੀ ਹੈ। ਹੂਤੀ ਬਾਗੀਆਂ ਨੇ ਅਮਰੀਕੀ ਜਹਾਜ਼ ’ਤੇ ਫਿਰ ਹਮਲਾ ਕੀਤਾ ਹੈ ਦੂਜੇ ਪਾਸੇ ਹੂਤੀ ਬਾਗੀਆਂ ਨੇ ਅਦਨ ਦੀ ਖਾੜੀ ’ਚ ਇੱਕ ਅਮਰੀਕੀ ਜਹਾਜ਼ ’ਤੇ ਮਿਜ਼ਾਈਲ ਹਮਲਾ ਕਰਨ ਦਾ ਦਾਅਵਾ ਕੀਤਾ ਹੈ।