ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 44 ਲੱਖ 63 ਹਜ਼ਾਰ 106 ਤੱਕ ਅੱਪੜ ਗਈ ਹੈ। ਪਿਛਲੇ 24 ਘੰਟਿਆਂ ਦਰਮਿਆਨ ਕੁੱਲ 95 ਹਜ਼ਾਰ 529 ਨਵੇਂ ਪ੍ਰਭਾਵਿਤ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਹੁਣ ਤੱਕ ਇਕ ਦਿਨ ਵਿੱਚ ਮਿਲੇ ਮਰੀਜ਼ਾਂ ਦਾ ਇਹ ਸੱਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 6 ਸਤੰਬਰ ਨੂੰ 91 ਹਜ਼ਾਰ 723 ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ।
ਦਿੱਲੀ ਵਿੱਚ ਬੀਤੇ ਬੁੱਧਵਾਰ ਰਿਕਾਰਡ 4 ਹਜ਼ਾਰ 39 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਇਸ ਦੇ ਨਾਲ ਰਾਜ ਵਿੱਚ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 2 ਲੱਖ ਤੋਂ ਪਾਰ ਹੋ ਗਿਆ ਹੈ। ਹੁਣ ਤੱਕ 2 ਲੱਖ 1 ਹਜ਼ਾਰ 174 ਲੋਕਾਂ ਇਸ ਨਾਮੁਰਾਦ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਰਾਹਤ ਦੀ ਗੱਲ ਇਹ ਵੀ ਹੈ ਕਿ 1 ਲੱਖ 72 ਹਜ਼ਾਰ 763 ਲੋਕਾਂ ਨੇ ਇਸ ਬੀਮਾਰੀ ਨੂੰ ਮਾਤ ਦੇ ਦਿੱਤੀ ਹੈ।
4 ਹਜ਼ਾਰ 638 ਮਰੀਜ਼ਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈ ਚੁੱਕੀ ਹੈ। ਇਹ ਅੰਕੜੇ ਭਾਰਤ ਵੱਲੋਂ ਜਾਰੀ ਕੋਵਿਡ 19 ਸਬੰਧੀ ਵੈਬਸਾਈਟ ਅਨੁਸਾਰ ਹਨ।
ਕੇਂਦਰੀ ਸਿਹਤ ਮੰਤਰਾਲਾ ਨੇ ਸਵੇਰੇ ਇਹ ਅੰਕੜੇ ਜਾਰੀ ਕੀਤੇ ਹਨ ਜਿਨ•ਾਂ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ 95 ਹਜ਼ਾਰ 735 ਮਰੀਜ਼ਾਂ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ 1172 ਲੋਕਾਂ ਨੇ ਦਮ ਤੋੜ ਦਿੱਤਾ ਹੈ। ਹੁਣ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 44 ਲੱਖ 75 ਹਜ਼ਾਰ 864 ਤੱਕ ਅੱਪੜ ਗਈ ਹੈ। ਉਥੇ ਹੀ 9 ਲੱਖ 19 ਹਜ਼ਾਰ 18 ਐਕਟਿਵ ਮਾਮਲੇ ਹਨ। 34 ਲੱਖ 71 ਹਜ਼ਾਰ 784 ਮਰੀਜ਼ਾਂ ਸਿਹਤਯਾਬ ਹੋ ਚੁੱਕੇ ਹਨ ਅਤੇ 75 ਹਜ਼ਾਰ 62 ਲੋਕਾਂ ਨੇ ਇਸ ਨਮੁਰਾਦ ਬੀਮਾਰੀ ਕਾਰਨ ਆਪਣੀ ਗਵਾਈ ਹੈ।