ਲੰਡਨ : ਲੰਡਨ 1990 ‘ਚ ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ’ਤੇ ਹਮਲਿਆਂ ਅਤੇ ਉਨ੍ਹਾਂ ਦੀ ਹਿਜਰਤ ਦੀ 34ਵੀਂ ਬਰਸੀ ਮੌਕੇ ਯਾਦ ਕਰਦਿਆਂ ਬਰਤਾਨੀਆਂ ਦੇ ਤਿੰਨ ਸੰਸਦ ਮੈਂਬਰ ਬੌਬ ਬਲੈਕਮੈਨ, ਜਿਮ ਸ਼ੈਸਨ ਅਤੇ ਵਰਿੰਦਰ ਸ਼ਰਮਾ ਨੇ ਅਰਲੀ ਡੇਅ ਮੋਸ਼ਨ ਬ੍ਰਿਟਿਸ਼ ਸੰਸਦ ਵਿੱਚ ਪੇਸ਼ ਕੀਤਾ ਹੈ। ਇਹ ਮਤਾ ਬ੍ਰਿਟਿਸ਼ ਸੰਸਦ ਮੈਂਬਰਾਂ ਲਈ ਕਿਸੇ ਘਟਨਾ ਜਾਂ ਮੁੱਦੇ ਵੱਲ ਧਿਆਨ ਖਿੱਚਣ ਦਾ ਇੱਕ ਤਰਿਕਾ ਹੈ। ਈ ਡੀ ਐਮ ‘ਚ ਲਿਖਿਆ ਹੈ ‘‘ਇਹ ਸਦਨ ਜਨਵਰੀ 1990 ਵਿੱਚ ਜੰਮੂ-ਕਸ਼ਮੀਰ ਦੀ ਬੇਕਸੂਰ ਆਬਾਦੀ ਉੱਤੇ ਸਰਹੱਦ ਪਾਰੋਂ ਇਸਲਾਮਿਕ ਅੱਤਵਾਦੀਆਂ ਅਤੇ ਉਨ੍ਰਾਂ ਦੇ ਸਮਰਥਕਾਂ ਵੱਲੋਂ ਕੀਤੇ ਗਏ ਤਾਲਮੇਲ ਹਮਲਿਆਂ ਦੀ 34ਵੀਂ ਬਰਸੀ ਨੂੰ ਬੜੇ ਦੁੱਖ ਅਤੇ ਨਿਰਾਸ਼ਾ ਨਾਲ ਮਨਾ ਰਿਹਾ ਹੈ ਅਤੇ ਯੋਜਨਾਬੱਧ ਕਤਲੇਆਮ ਵਿੱਚ ਮਾਰੇ ਗਏ, ਜਬਰ-ਜ਼ਨਾਹ ਕੀਤੇ ਗਏ ਜ਼ਖਮੀ ਹੋਏ ਅਤੇ ਧੱਕੇ ਨਾਲ ਉਜਾੜੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕਰਦਾ ਹੈ।